ਲੁਧਿਆਣਾ ਗੈਂਗਰੇਪ ਦੇ ਦੋਸ਼ੀਆਂ ਨੇ ਕਬੂਲਿਆ ਗੁਨਾਹ , ਹੋ ਸਕਦੀ ਹੈ ਫਾਂਸੀ

ludhiana gangrape

ਬੀਤੇ ਦਿਨੀਂ ਲੁਧਿਆਣਾ ਵਿਖੇ ਵਾਪਰੇ ਗੈਂਗਰੇਪ ਮਾਮਲੇ ਵਿੱਚ ਫੜੇ ਗਏ ਮੁਲਜ਼ਮਾਂ ਵੱਲੋਂ ਕਈ ਹੋਰ ਵਾਰਦਾਤਾਂ ਦੇ ਵੀ ਖੁਲਾਸੇ ਸਾਹਮਣੇ ਆਏ ਹਨ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਰਿਮਾਂਡ ਵਿੱਚ ਇਹ ਮੰਨਿਆ ਹੈ ਕਿ ਉਹਨਾਂ ਨੇ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਜਿਹੀਆਂ ਜਬਰ-ਜਨਾਹ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਕੀਤੀਆਂ ਹਨ। ਇਸੇਵਾਲ ਵਿਖੇ ਜਿਥੇ ਇਹ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਨੇ ਇਹ ਮੰਨਿਆ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਜਗ੍ਹਾ ਤੇ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ।

ਪ੍ਰੇਮੀ ਜੋੜਿਆਂ ਨੂੰ ਬਣਾਉਨਦੇ ਸੀ ਨਿਸ਼ਾਨਾ –

ਅਕਸਰ ਕਈ ਪ੍ਰੇਮੀ ਜੋੜੇ ਉਸ ਜਗ੍ਹਾ ਤੇ ਘੁੰਮਣ ਜਾਂਦੇ ਸਨ। ਜਦੋਂ ਕੋਈ ਪ੍ਰਮੀ ਜੋੜਾ ਉਸ ਥਾਂ ਤੋਂ ਨਿਕਲਦਾ ਸੀ ਤਾਂ ਮੁਲਜ਼ਮ ਪਹਿਲਾਂ ਤੋਂ ਆਪਣਾ ਗਰੁੱਪ ਬਣਾ ਕੇ ਕਿਸੇ ਪਲਾਨ ਰਾਹੀਂ ਉਹਨਾਂ ਨੂੰ ਰੋਕ ਲੈਂਦੇ ਸਨ ਅਤੇ ਕਿਡਨੈਪ ਕਰਕੇ ਕਿਸੇ ਸੁਨਸਾਨ ਜਗ੍ਹਾ ਤੇ ਲੈ ਜਾ ਕੇ ਡਰਾਉਂਦੇ ਧਮਕਾਉਂਦੇ ’ਤੇ ਲੁੱਟਮਾਰ ਕਰਦੇ। ਉਹਨਾਂ ਨੇ ਪਹਿਲਾਂ ਵੀ ਕਈ ਅਜਿਹੀਆਂ ਵਾਰਦਾਤਾਂ ਕੀਤੀਆਂ ਸਨ ਜਿਸ ਵਿਚ ਉਹ ਪ੍ਰਮੀ ਜੋੜਿਆ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਪਰ ਅਜਿਹਾ ਕੋਈ ਕੇਸ ਪੁਲਿਸ ਦੇ ਸਾਹਮਣੇ ਨਹੀਂ ਆਇਆ ।

ਪੁਲਿਸ ਦਾ ਕਹਿਣਾ ਹੈ ਕਿ ਅਜਿਹੀਆਂ ਹੋਰ ਕਈ ਘਟਨਾਵਾਂ ਵਾਪਰੀਆਂ ਸਨ ਪਰ ਹੋਰ ਕਿਸੇ ਨੇ ਵੀ ਇਸ ਸੰਬੰਧਿਤ ਸ਼ਿਕਾਇਤ ਨਹੀਂ ਕੀਤੀ । ਕਿਉਂਕਿ ਲੋਕੀ ਆਪਣੀ ਬਦਨਾਮੀ ਦੇ ਡਰ ਤੋਂ ਅਜਿਹਾ ਕਰਨ ਨੂੰ ਤਿਆਰ ਨਹੀਂ ਸੀ ਹੁੰਦਾ । ਜਿਸ ਕਰਕੇ ਉਹਨਾਂ ਦੇ ਹੋਂਸਲੇ ਹੋਰ ਵੱਧ ਗਏ ਤੇ ਅਜਿਹੀ ਹੋਰ ਘਿਨੌਣੇ ਜਬਰ-ਜਨਾਹ ਅਤੇ ਲੁੱਟ ਖੋਹ ਦੀਆਂ ਘਟਨਾ ਨੂੰ ਅੰਜ਼ਾਮ ਦਿੰਦੇ ਰਹੇ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਪੁਖਤਾ ਸਬੂਤ ਇਕੱਠੇ ਕਰ ਲਏ ਗਏ ਜਿਹੜਾ ਉਹਨਾਂ ਨੂੰ ਫਾਂਸੀ ਤੱਕ ਪਹੁੰਚਾ ਸਕਦੇ ਹਨ।

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ