Ludhiana Municipal Corporation News: ਲੁਧਿਆਣਾ ਕਾਰਪੋਰੇਸ਼ਨ ਜੇ.ਈ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ

ludhiana-corporations-je-arrested-for-taking-bribe-from-businessman

Ludhiana Municipal Corporation News: ਲੁਧਿਆਣਾ ਕਾਰਪੋਰੇਸ਼ਨ ਜੇ.ਈ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਜਾਣਕਾਰੀ ਅਨੁਸਾਰ ਲੁਧਿਆਣਾ ਨਗਰ ਨਿਗਮ ਬੀ ਜ਼ੋਨ ਦੇ ਜੇ.ਈ. ਨੇ ਸੀਵਰੇਜ ਦੇ ਬਕਾਏ ਪੈਸੇ ਦੀ ਰਸੀਦ ਦੇਣ ਦੇ ਨਾਮ ‘ਤੇ ਦੁਕਾਨਦਾਰ ਤੋਂ ਰਿਸ਼ਵਤ ਲਈ। ਡੀਐਸਪੀ ਪਰਮਵੀਰ ਸਿੰਘ ਨੇ ਦੱਸਿਆ ਕਿ ਪੀੜਤ ਸਾਹਿਬ ਸਿੰਘ ਜਮਾਲਪੁਰ ਨੇ ਉਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਇਲੈਕਟ੍ਰਾਨਿਕਸ ਦੀ ਦੁਕਾਨ ਹੈ। 2015 ਅਤੇ 2016 ਵਿਚ ਉਸਨੇ ਦੋ ਮਕਾਨ ਖਰੀਦੇ ਸਨ।

ਇਹ ਵੀ ਪੜ੍ਹੋ: Ludhiana Crime News: 6 ਅਣਪਛਾਤੇ ਵਿਅਕਤੀਆਂ ਵਲੋਂ 2 ਰੇਹੜੀ ਲਾਉਣ ਵਾਲਿਆਂ ਤੇ ਕੀਤਾ ਹਮਲਾ, ਇਕ ਦੀ ਮੌਕੇ ਤੇ ਹੋਈ ਮੌਤ

15 ਜੁਲਾਈ ਨੂੰ, ਦੋਸ਼ੀ ਉਸਦੀ ਦੁਕਾਨ ‘ਤੇ ਆਇਆ ਅਤੇ ਆਪਣੇ ਆਪ ਨੂੰ ਕਾਰਪੋਰੇਸ਼ਨ ਦੀ ਓ.ਐਂਡ.ਐਮ ਸ਼ਾਖਾ ਦਾ ਜੇ.ਈ ਦੱਸਿਆ ਅਤੇ ਸੀਵਰੇਜ-ਪਾਣੀ ਦੀ ਅਦਾਇਗੀ ਦੀ ਇੱਕ ਸਲਿੱਪ ਮੰਗੀ,ਜੋ ਉਨ੍ਹਾਂ ਕੋਲ ਨਹੀਂ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਕਿਹਾ ਕਿ ਉਸ ਨੂੰ 15-20 ਹਜ਼ਾਰ ਰੁਪਏ ਜੁਰਮਾਨੇ ਦਾ ਸਾਹਮਣਾ ਕਰਨਾ ਪਏਗਾ। ਪਰ ਉਹ ਆਪਣਾ ਕੰਮ 12 ਹਜ਼ਾਰ ਵਿਚ ਕਰਵਾ ਦੇਵੇਗਾ। 17 ਜੁਲਾਈ ਨੂੰ ਪੀੜਤ ਨੇ ਉਸ ਨੂੰ 7 ਹਜ਼ਾਰ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਨੇ 5000 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਦੁਖੀ ਹੋ ਕੇ ਪੀੜਤ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ