Ludhiana Auto Gang Rape: ਔਰਤ ਦੇ ਨਾਲ ਚਲਦੇ ਆਟੋ ਵਿੱਚ ਸਮੂਹਿਕ ਜ਼ਬਰ ਜਨਾਹ

 

ludhiana-gang-rape-news

Ludhiana Auto Gang Rape: Ludhiana ਦੇ ਵਿੱਚ ਦਿਨ ਦਿਹਾੜੇ 22 ਸਾਲਾਂ ਔਰਤ ਦੇ ਨਾਲ ਸਮੂਹਿਕ ਜ਼ਬਰ ਜਨਾਹ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਲੁਧਿਆਣਾ ਦੇ ਪਿੰਡ ਕੂੰਮ ਕਲਾਂ ਪੁਲਿਸ ਨੇ ਔਰਤ ਦੇ ਬਿਆਨ ਦੇ ਅਨੁਸਾਰ ਰਾਜੂ ਨਾ ਦੇ ਵਿਅਕਤੀ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਮਾਨਗੜ ਇਲਾਕੇ ਦੇ ਵਿੱਚ ਕਿਰਾਏ ਤੇ ਮਕਾਨ ਲੱਭਣ ਦੇ ਲਈ ਗਈ ਸੀ।

  • ASI Kuldeep Singh ਨੇ ਕਿਹਾ ਉਹਨਾਂ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ

ਢਾਬੇ ਤੇ ਇਕ ਔਰਤ ਨੇ ਉਸ ਨੂੰ ਰਾਜੂ ਨਾ ਦੇ ਵਿਅਕਤੀ ਦੇ ਨਾਲ ਮਿਲਾਇਆ। ਅਗਲੇ ਦਿਨ ਸਵੇਰੇ 10 ਵਜੇ ਉਹ ਔਰਤ ਰਾਜੂ ਨੂੰ ਸਾਹਨੇਵਾਲ ਚੌਂਕ ਦੇ ਵਿੱਚ ਮਿਲੀ। ਰਾਜੂ ਨੇ ਉਸ ਔਰਤ ਦੇ ਕੋਲੋਂ ਪੇਸ਼ਗੀ ਕਿਰਾਇਆ ਮੰਗਿਆ। ਉਸ ਤੋਂ ਬਾਅਦ ਆਟੋ ਡਰਾਈਵਰ ਉਸ ਨੂੰ ਆਟੋ ਵਿੱਚ ਬਿਠਾ ਕੇ ਸਮਰਾਲਾ ਚੌਂਕ ਤੋਂ ਮੁੰਡੀਆਂ ਵੱਲ ਨੂੰ ਲੈ ਗਿਆ। ਕੁਝ ਦੂਰੀ ਤੇ ਜਾ ਕੇ ਹੋਰ ਤਿੰਨ ਵਿਅਕਤੀ ਬੈਠ ਗਏ।

ਇਹ ਵੀ ਪੜ੍ਹੋ: Ludhiana Snatcher News: ਪੁਲਿਸ ਮੁਲਾਜ਼ਮ ਦਾ ਮੁੰਡਾ ਪੈਟਰੋਲ ਪੰਪ ਵਾਲਿਆਂ ਤੋਂ ਪੈਸੇ ਖੋਹ ਕੇ ਹੋਇਆ ਫ਼ਰਾਰ

ਉਹਨਾਂ ਚਾਰਾਂ ਵਿਅਕਤੀਆਂ ਨੇ ਆਟੋ ਦੇ ਵਿੱਚ ਹੀ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ। ਕੁੱਝ ਸਮੇਂ ਬਾਅਦ ਔਰਤ ਬੇਹੋਸ਼ ਹੋ ਗਈ ਅਤੇ ਜਦ ਉਸ ਔਰਤ ਨੂੰ ਹੋਸ਼ ਆਈ ਤਾਂ ਉਹ ਔਰਤ ਪਿੰਡ ਲੱਖੋਵਾਲ ਦੀ ਸੜਕ ਦੇ ਪਈ ਹੋਈ ਸੀ। ਉਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਲੁਧਿਆਣਾ ਦੇ ਸਿਵਲ ਹਾਸਪਤਾਲ ਦੇ ਵਿੱਚ ਦਾਖ਼ਿਲ ਕਰਵਾਇਆ। ਲੁਧਿਆਣਾ ਦੇ ASI Kuldeep Singh ਦਾ ਕਹਿਣਾ ਹੈ ਕਿ ਉਹਨਾਂ ਨੇ ਚਾਰ ਮੁਲਜ਼ਮਾ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ