ਵਾਈਨ ਠੇਕੇਦਾਰ ਅਤੇ Hardy’s World ਦਾ ਮਾਲਕ ਬਿੱਟੂ ਛਾਬੜਾ ਗ੍ਰਿਫਤਾਰ, ਬ੍ਰਾਂਡੇਡ ਬੋਤਲਾਂ ਵਿੱਚ ਸਸਤੀ ਸ਼ਰਾਬ ਭਰਨ ਦਾ ਦੋਸ਼

Liquor Contractor and Hardy's World Owner Arrested

ਪ੍ਰਸਿੱਧ ਸ਼ਰਾਬ ਠੇਕੇਦਾਰ ਅਤੇ ਲੁਧਿਆਣਾ ਦੇ ਹਾਰਡੀ ਵਰਲਡ ਵਾਟਰ ਪਾਰਕ ਮਾਲਕ ਬਿੱਟੂ ਛਾਬੜਾ ਨੂੰ ਮੰਗਲਵਾਰ ਨੂੰ ਜਗਰਾਉਂ ਪੁਲਿਸ ਨੇ ਜਲੰਧਰ ਬਾਈਪਾਸ ਵਿੱਚ ਸਥਿਤ ਹਾਰਡੀ ਵਰਲਡ ਤੋਂ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫਤਾਰੀ ਫਰਵਰੀ 2020 ਵਿਚ ਪਿੰਡ ਖੰਡੂਰ ਵਿਚ ਫੜੀ ਗਈ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਵਿਚ ਕੀਤੀ ਗਈ ਸੀ। ਐਸਐਸਪੀ ਦੇਹਾਤੀ ਵਿਵੇਕ ਸੋਨੀ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿੱਚ ਲੋਕਾਂ ਤੇ ਮਹਿੰਗਾਈ ਦੀ ਮਾਰ, ਪੈਟਰੋਲ 2.58 ₹ ਅਤੇ ਡੀਜ਼ਲ 1.05 ₹ ਹੋਇਆ ਮਹਿੰਗਾ

ਫਰਵਰੀ ਦੌਰਾਨ ਐਕਸਾਈਜ਼ ਵਿਭਾਗ ਅਤੇ ਪੁਲਿਸ ਟੀਮ ਨੇ ਪਿੰਡ ਖੰਡੂਰ ਵਿਖੇ ਛਾਪਾ ਮਾਰਿਆ। ਇਥੋਂ ਸ਼ਰਾਬ ਫੈਕਟਰੀ ਨੂੰ ਪੁਲਿਸ ਨੇ ਫੜ ਲਿਆ। ਇਸ ਫੈਕਟਰੀ ਵਿਚ ਬਲੈਕ ਡੌਗ, ਸਿਵਾਸ਼ ਰੀਗਲ, ਬਲੈਕ ਲੇਬਲ, ਜਾਨੀ ਵਾਕਰ, ਰੈਡ ਲੇਬਲ ਵਰਗੀਆਂ ਬ੍ਰਾਂਡੇਡ ਸ਼ਰਾਬ ਦੀਆਂ ਖਾਲੀ ਬੋਤਲਾਂ ਵਰਗੀ ਤੇ ਉਨ੍ਹਾਂ ਦੇ ਲੇਬਲ ਫੜੇ ਗਏ ਸਨ। ਮੌਕੇ ‘ਤੇ ਵਿਭਾਗ ਨੇ ਸ਼ਰਾਬ ਨਾਲ ਭਰੀਆਂ 50 ਅਤੇ 138 ਖਾਲੀ ਪੇਟੀਆਂ ਜ਼ਬਤ ਕੀਤੀਆਂ ਸੀ। ਇਸ ਤੋਂ ਇਲਾਵਾ ਮੌਕੇ ‘ਤੇ ਨਕਲੀ ਹੋਲੋਗ੍ਰਾਮ ਅਤੇ ਬ੍ਰਾਂਡੇਡ ਸ਼ਰਾਬ ਦੇ ਲੇਬਲ ਵੀ ਮਿਲੇ ਹਨ। ਇਹ ਬੋਤਲਾਂ ਚੰਡੀਗੜ੍ਹ ਤੋਂ ਲਿਆਈ ਗਈ ਸਸਤੀ ਸ਼ਰਾਬ ਨਾਲ ਭਰੀਆਂ ਜਾਂਦੀਆਂ ਸਨ ਅਤੇ ਬ੍ਰਾਂਡੇਡ ਦੇ ਨਾਮ ‘ਤੇ ਸਪਲਾਈ ਕੀਤੀਆਂ ਜਾਂਦੀਆਂ ਸਨ। ਪੁਲਿਸ ਨੇ ਮੌਕੇ ਤੋਂ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਜਾਂਚ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਸ਼ਰਾਬ ਜ਼ਿਆਦਾਤਰ ਪੈਲੇਸ ਵਿੱਚ ਸਪਲਾਈ ਕੀਤੀ ਜਾਂਦੀ ਸੀ, ਜਿੱਥੇ ਮਹਿੰਗੇ ਬ੍ਰਾਂਡ ਦੀ ਸਭ ਤੋਂ ਜਿਆਦਾ ਮੰਗ ਹੁੰਦੀ ਹੈ। ਐਸਐਸਪੀ ਵਿਵੇਕ ਸੋਨੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਈਜੀ ਨਾਗੇਸਵਰਾ ਰਾਓ ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਐਸਆਈਟੀ ਦੀ ਉੱਚ ਪੱਧਰੀ ਜਾਂਚ ਵਿੱਚ ਪੁਲਿਸ ਪਹਿਲਾਂ ਹੀ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਮੰਗਲਵਾਰ ਨੂੰ ਬਿੱਟੂ ਛਾਬੜਾ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।