Corona in Khanna: ਖੰਨੇ ਦੇ ਲੋਕਾਂ ਨੇ Corona ਖਿਲਾਫ ਜਿੱਤੀ ਜੰਗ, ਖੰਨਾ ਹੋਇਆ Corona ਮੁਕਤ

khanna-corona-free-people-beats-corona

Corona in Khanna: ਸਿਵਲ ਹਸਪਤਾਲ ਖੰਨਾ ਤੋਂ Corona ਮਰੀਜ਼ਾਂ ਅਤੇ ਕੁਆਰੰਟਾਈਨ ਕੀਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਸਪਤਾਲ ‘ਚੋਂ ਬੀਤੇ ਦਿਨ ਖੰਨਾ ਦੇ ਪਿੰਡ ਕਿਸ਼ਨਗੜ੍ਹ ਦੇ 1 Corona ਮਰੀਜ਼ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਗਿਆ ਅਤੇ ਪਾਜ਼ੇਟਿਵ ਮਰੀਜ਼ਾਂ ਦੇ ਨਾਲ ਸੰਪਰਕ ‘ਚ ਆਉਣ ਵਾਲੇ ਅਤੇ ਬਾਹਰਲੇ ਸੂਬੇ ਤੋਂ ਆਏ 11 ਹੋਰਨਾਂ ਵਿਅਕਤੀਆਂ, ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਹੋਇਆ ਸੀ, ਡਿਸਚਾਰਜ ਕੀਤਾ ਗਿਆ।

ਇਹ ਵੀ ਪੜ੍ਹੋ: CBSE Exams Date Sheet: ਅੱਜ ਸ਼ਾਮੀ 5 ਵਜੇ ਜਾਰੀ ਹੋਵੇਗੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਡੇਟ ਸੀਟ

ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਸਿਵਲ ਹਸਪਤਾਲ ‘ਚੋਂ ਗਊਸ਼ਾਲਾ ਰੋਡ ਦੀ Corona ਪਾਜ਼ੇਟਿਵ ਔਰਤ ਅਤੇ ਭਮੱਦੀ ਦੇ ਕੋਰੋਨਾ ਪਾਜ਼ੇਟਿਵ ਨੌਜਵਾਨ ਨੂੰ ਡਿਸਚਾਰਜ ਕੀਤਾ ਗਿਆ ਸੀ, ਜਿਸ ਕਰਕੇ ਹੁਣ ਖੰਨਾ ਇਲਾਕਾ ਜਲਦ ਹੀ ਕੋਰੋਨਾ ਮੁਕਤੀ ਵੱਲ ਵਧਣ ਲੱਗਾ ਹੈ, ਭਾਵੇਂ ਕਿ ਹੁਣ ਸਿਵਲ ਹਸਪਤਾਲ ‘ਚ ਖੰਨਾ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਨਹੀਂ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ