ਲੁਧਿਆਣਾ : ਪਰਿਵਾਰਕ ਕਲੇਸ਼ ਦੇ ਚੱਲਦਿਆਂ ਨੌਜਵਾਨ ਤੇ ਕੀਤਾ ਹਮਲਾ, ਮੋਟਰਸਾਕਈਲ ਨੂੰ ਲਾਈ ਅੱਗ

1. ਲੁਧਿਆਣਾ ਦੇ ਮਿੱਲਰ ਗੰਜ ਇਲਾਕੇ ਵਿੱਚ ਕੁਝ ਹਥਿਆਰਬੰਦ ਨੌਜਵਾਨਾਂ ਨੇ ਪਰਿਵਾਰਕ ਕਲੇਸ਼ ਦੇ ਚੱਲਦਿਆਂ ਮੋਟਰਸਾਈਕਲ ਸਵਾਰਾਂ ‘ਤੇ ਹਮਲਾ ਕਰ ਦਿੱਤਾ।

ludhiana attack imgs

2. ਇਸ ਹਮਲੇ ਵਿੱਚ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।

ludhiana attack imgs

3. ਇਨੋਵਾ ਕਾਰ ਵਿੱਚ ਆਏ ਹਮਲਾਵਰ ਜਾਂਦੇ-ਜਾਂਦੇ ਮੋਟਰਸਾਈਕਲ ਨੂੰ ਵੀ ਅੱਗ ਲਾ ਜਾਂਦੇ ਹਨ।

ludhiana attack imgs

4. ਇਹ ਘਟਨਾ ਪਹਿਲੀ ਮਈ ਦੀ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੇ ਕਾਫੀ ਟਾਂਕੇ ਲੱਗੇ ਸਨ।

ludhiana attack imgsludhiana attack imgs

5. ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇਰਾਦਾ ਕਤਲ ਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਤਿੰਨ ਮੁਲਜ਼ਮ ਗ੍ਰਿਫ਼ਤਾਰ ਵੀ ਕੀਤੇ ਜਾ ਚੁੱਕੇ ਹਨ।

ludhiana attack imgs

6. ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਤਿੰਨ ਕੁ ਸਾਲ ਪਹਿਲਾਂ ਹੋਇਆ ਸੀ, ਪਰ ਉਸ ਦੇ ਸਹੁਰੇ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸਨ। ਇਸ ਕਾਰਨ ਉਹ ਪੇਕੇ ਆ ਕੇ ਰਹਿੰਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਉਸ ਤੋਂ ਉਸ ਦਾ ਬੱਚਾ ਮੰਗਦੇ ਹਨ।

ludhiana attack imgs

7. ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਉਸ ‘ਤੇ ਕਈ ਵਾਰ ਹਮਲਾ ਕਰ ਚੁੱਕੇ ਹਨ ਤੇ ਬੀਤੀ ਸ਼ਾਮ ਵੀ ਉਸ ਦੇ ਸਹੁਰਿਆਂ ਨੇ ਉਸ ਦੇ ਰਿਸ਼ਤੇਦਾਰਾਂ ‘ਤੇ ਹਮਲਾ ਕੀਤਾ। ਉਸ ਨੇ ਆਪਣੇ ਪਤੀ ਸੰਦੀਪ ਸਿੰਘ ਸਮੇਤ ਸਾਰੇ ਹਮਲਾਵਰਾਂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।

Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ

Source:AbpSanjha