Ludhiana Rape News: ਲੁਧਿਆਣਾ ਦੇ ਆਦਮੀ ਨੇ ਕੀਤਾ ਸ਼ਰਮਨਾਕ ਕਾਰਾ, ਗੁਆਂਢ ਵਿੱਚ ਰਹਿੰਦੀ 3 ਬੱਚਿਆਂ ਦੀ ਮਾਂ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

illegal-relationships-in-ludhiana-police-arrested-to-victm

Ludhiana Rape News: ਗੁਆਂਢ ‘ਚ ਰਹਿਣ ਵਾਲੀ 3 ਬੱਚਿਆਂ ਦੀ ਮਾਂ ਨਾਲ ਡਰਾ-ਧਮਕਾ ਕੇ 2 ਸਾਲ ਤੱਕ ਨਾਜਾਇਜ਼ ਸਬੰਧ ਬਣਾਉਣ ਦਾ ਮਾਮਲਾ ਥਾਣਾ ਡਵੀਜ਼ਨ ਸ਼ਿਮਲਾਪੁਰੀ ਪੁਲਸ ਦੇ ਕੋਲ ਆਇਆ ਹੈ। ਪੁਲਸ ਨੇ ਡਾਬਾ ਕਾਲੋਨੀ ਦੀ ਰਹਿਣ ਵਾਲੀ ਵਿਆਹੁਤਾ ਦੇ ਬਿਆਨਾਂ ‘ਤੇ ਦੋਸ਼ੀ ਬਲਦੀਪ ਸਿੰਘ ਉਫਰ ਮੋਨੂ ਵਾਸੀ ਅੱਟਾ ਪਿੰਡ, ਗੋਰਾਇਆ ਖਿਲਾਫ ਧਾਰਾ 376, 506 ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: Ludhiana Drug News: ਲੁਧਿਆਣਾ STF ਨੂੰ ਮਿਲੀ ਵੱਡੀ ਸਫ਼ਲਤਾ, 3 ਕਰੋੜ ਦੀ ਹੈਰੋਇਨ ਸਮੇਤ ਜੱਜ ਦੇ ਸਟੈਨੋ ਅਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ

ਮਿਲੀ ਜਾਣਕਾਰੀ ਦੇ ਅਨੁਸਾਰ ਸਬ ਇੰਸ.ਸਿਮਰਨਜੀਤ ਕੌਰ ਨੇ ਦੱਸਿਆ ਕਿ ਪੀੜਤ ਜਨਾਨੀ ਨੇ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਵਿਆਹ ਡਾਬਾ ਗੋਰਾਇਆ ਦੇ ਰਹਿਣ ਵਾਲੇ ਪ੍ਰਿਤਪਾਲ ਨਾਲ 11 ਸਾਲ ਪਹਿਲਾਂ ਹੋਇਆ ਸੀ, ਉਨ੍ਹਾਂ ਦੇ 3 ਬੱਚੇ ਹਨ। ਪੀੜਤਾ ਨੇ ਦੱਸਿਆ ਕਿ ਉਹ ਸਹੁਰੇ ਪਰਿਵਾਰ ਵਿਚ ਰਹਿੰਦੀ ਸੀ ਤਾਂ ਦੋਸ਼ੀ ਗੁਆਂਢੀ ਉਸ ‘ਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਕਈ ਵਾਰ ਗੱਲ ਕਰਨ ਨੂੰ ਮਜ਼ਬੂਰ ਕਰਦਾ ਸੀ ਪਰ ਇਨਕਾਰ ਕਰਨ ਦੇ ਬਾਵਜੂਦ ਨਹੀਂ ਮੰਨਦਾ ਸੀ।

ਇਕ ਦਿਨ ਜਦ ਉਹ ਘਰ ਵਿਚ ਇਕੱਲੀ ਸੀ ਤਾਂ ਬਲਦੀਪ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਕਮਰੇ ਵਿਚ ਆ ਗਿਆ। ਮਨ੍ਹਾਂ ਕਰਨ ‘ਤੇ ਵੀ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਅਤੇ ਕਿਸੇ ਨੂੰ ਕੁੱਝ ਦੱਸਣ ‘ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ‘ਤੇ ਉਹ ਡਰ ਗਈ, ਜਿਸ ਤੋਂ ਬਾਅਦ ਅਤੇ ਦੋਸ਼ੀ ਇਕੱਲੀ ਦੇਖ ਕਈ ਵਾਰ ਉਸ ਦਾ ਸਰੀਰਕ ਸੋਸ਼ਣ ਕਰਦਾ ਰਿਹਾ। ਪੀੜਤਾ ਦਾ ਕਹਿਣਾ ਹੈ ਕਿ ਜਦ ਉਸ ਦੇ ਪਤੀ ਨੂੰ ਪਤਾ ਲੱਗਾ ਤਾਂ ਉਸ ਨੇ 1 ਸਾਲ ਪਹਿਲਾਂ ਮਾਪੇ ਪਰਿਵਾਰ ਲੁਧਿਆਣਾ ਛੱਡ ਦਿੱਤਾ ਅਤੇ 1 ਸਾਲ ਤੋਂ ਮਾਂ ਅਤੇ ਭਰਾ ਕੋਲ ਰਹਿੰਦੀ ਹੈ ਪਰ ਦੋਸ਼ੀ ਨੇ ਪਿੱਛਾ ਨਾ ਛੱਡਿਆ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖ਼ਬਰ, 21 ਮੁਲਾਜ਼ਮਾਂ ਦੀ ਰਿਪੋਰਟ ਆਈ ਨੈਗੇਟਿਵ

ਅਕਸਰ ਗਲੀਆਂ ਵਿਚ ਚੱਕਰ ਕੱਟਦਾ ਰਹਿੰਦਾ ਸੀ। ਇਕੱਲੀ ਦੇਖ ਜ਼ਬਰਨ ਘਰ ‘ਚ ਦਾਖਲ ਹੋ ਕੇ ਸਰੀਰਕ ਸ਼ੋਸ਼ਣ ਕਰਦਾ ਸੀ। ਅੱਜ ਫਿਰ ਵੀਰਵਾਰ ਨੂੰ ਦੋਸ਼ੀ ਬਲਦੀਪ ਦੁਪਹਿਰ 12 ਵਜੇ ਉਸ ਦੇ ਘਰ ਆ ਵੜਿਆ ਜਦ ਉਸ ਦੀ ਮਾਂ ਦਵਾਈ ਲੈਣ ਲਈ ਗਈ ਸੀ ਤਾਂ ਮੌਕਾ ਮਿਲਣ ‘ਤੇ ਉਸ ਨੇ ਫਿਰ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਪੈਸੇ ਦੀ ਮੰਗ ਕਰਨ ਦੇ ਨਾਲ ਧਮਕੀਆਂ ਦਿੰਦਾ ਚਲਾ ਗਿਆ।

ਉਸ ਦੀ ਮਾਂ ਦੇ ਘਰ ਪੁੱਜਣ ‘ਤੇ ਉਸ ਨੇ ਹਿੰਮਤ ਕਰ ਕੇ ਸਾਰੀ ਗੱਲ ਦੱਸੀ, ਜਿਸ ‘ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਵਿਆਹੁਤਾ ਦੀ ਸ਼ਿਕਾਇਤ ‘ਤੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਸਬ ਇੰਸ. ਸਿਮਰਨਜੀਤ ਕੌਰ ਨੇ ਦੱਸਿਆ ਕਿ ਵਿਆਹੁਤਾ ਦੇ ਬਿਆਨਾਂ ‘ਤੇ ਸਰੀਰਕ ਸਬੰਧ ਬਣਾਉਣ ਅਧੀਨ ਕੇਸ ਦਰਜ ਕਰ ਲਿਆ ਅਤੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ