Ludhiana Crime News: ਪਤੀ ਨਾਲ ਮਿਲ ਕੇ ਪਤਨੀ ਨੇ ਆਪਣੇ ਪ੍ਰੇਮੀ ਨੂੰ ਛੁੱਟਿਆ ਛੱਤ ਤੋਂ ਹੇਠਾਂ, ਪ੍ਰੇਮੀ ਦੀ ਹੋਈ ਮੌਤ

husband-dispute-case-in-ludhiana

Ludhiana Crime News: ਆਪਣੇ ਪਤੀ ਨੇ ਅਲ ਮਿਲ ਕੇ ਪਤਨੀ ਨੇ ਆਪਣੇ ਪ੍ਰੇਮੀ ਨੂੰ ਛੱਤ ਤੋਂ ਹੇਠਾਂ ਛੁੱਟਣ ਤੇ ਜਖਮੀ ਪ੍ਰੇਮੀ ਦੀ ਮੌਤ ਹੋਣ ਤੋਂ ਜਮਾਲਪੁਰ ਥਾਣੇ ਦੀ ਪੁਲਿਸ ਨੇ ਦੋਵਾਂ ਪਤੀ ਪਤਨੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਣੀ ਪਤਨੀ ਬੀਰ ਸਿੰਘ ਵਾਸੀ ਕੋਟਕਪੂਰਾ, ਫਰੀਦਕੋਟ ਨੇ ਦੱਸਿਆ ਕਿ ਉਸਦਾ ਭਤੀਜਾ ਅਵਿਨਾਸ਼ (25) ਕਥਿਤ ਤੌਰ ‘ਤੇ ਫਿਰੋਜ਼ਪੁਰ ਦੇ ਜਮਾਲਪੁਰ ਵਿੱਚ ਗੋਬਿੰਦ ਕਲੋਨੀ ਵਿੱਚ ਰਹਿਣ ਵਾਲੀ ਡੌਲੀ ਨਾਮੀ ਔਰਤ ਨਾਲ ਕਥਿਤ ਤੌਰ’ ਤੇ ਪ੍ਰੇਮ ਕਰਦਾ ਸੀ ਅਤੇ ਉਹ ਉਸ ਨੂੰ ਮਿਲਣ ਆਇਆ ਸੀ। ਜਿਥੇ ਡੌਲੀ ਅਤੇ ਉਸਦੇ ਵਿਚਕਾਰ ਲੜਾਈ ਹੋਈ।

ਇਹ ਵੀ ਪੜ੍ਹੋ: Ludhiana Molestation News: ਪ੍ਰਿੰਸੀਪਲ ਵਿਦਿਆਰਥਣ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ, ਪੁਲਿਸ ਨਹੀਂ ਕਰ ਸਕੀ ਗ੍ਰਿਫਤਾਰ

ਇਸ ਤੋਂ ਬਾਅਦ ਡੌਲੀ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਅਵਿਨਾਸ਼ ਦੀ ਕਥਿਤ ਤੌਰ’ ਤੇ ਕੁੱਟਮਾਰ ਕੀਤੀ ਅਤੇ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਕਰਾਉਣ ਦੇ ਲਈ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਥੇ ਅਵਿਨਾਸ਼ ਦੀ 23 ਵੇਂ ਦਿਨ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਸਟੇਸ਼ਨ ਨੇ ਡੌਲੀ ਅਤੇ ਉਸਦੇ ਪਤੀ ਪਪਿਨ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ