Punjab Weather Updates News: ਪੰਜਾਬ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਰਕੇ ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ

huge-devastation-of-crop-in-punjab-weather-news

Punjab Weather Updates News: ਵੀਰਵਾਰ ਦੀ ਰਾਤ ਪੰਜਾਬ ‘ਚ ਆਏ ਭਾਰੀ ਤੂਫਾਨ ਨਾਲ ਹੋਈ ਗੜ੍ਹੇਮਾਰੀ ਤੇ ਮੀਂਹ ਨੇ ਵੱਡੀ ਤਬਾਹੀ ਮਚਾਈ ਹੈ। ਇਸ ਨਾਲ ਕਣਕ ਦੀ ਖੜੀ ਫ਼ਸਲ ਤੋਂ ਇਲਾਵਾ ਸਬਜੀਆਂ ਅਤੇ ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਫ਼ਸਲਾਂ ਦੀ ਤਬਾਹੀ ਨਾਲ ਪੰਜਾਬ ਦਾ ਹਰ ਇੱਕ ਕਿਸਾਨ ਕਾਫੀ ਚਿੰਤਤ ਵਿਖਾਈ ਦੇ ਰਿਹਾ ਹੈ ਤੇ ਹਜ਼ਾਰਾਂ ਏਕੜ ਖੜੀ ਕਣਕ ਜ਼ਮੀਨ ’ਤੇ ਵਿੱਛ ਜਾਣ ’ਤੇ 100 ਫ਼ੀਸਦੀ ਨੁਕਸਾਨੀ ਗਈ ਹੈ।

huge-devastation-of-crop-in-punjab-weather-news

ਉਧਰ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਮੀਂਹ ਤੇ ਗੜ੍ਹੇਮਾਰੀ ਨੇ ਸੂਬੇ ਦੇ ਕਿਸਾਨਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਗੜ੍ਹੇਮਾਰੀ ਦੇ ਨਾਲ ਚਲੀਆਂ ਤੇਜ ਹਵਾਵਾ ਨਾਲ 50 ਫੀਸਦੀ ਤੱਕ ਕਣਕ ਜ਼ਮੀਨ ’ਤੇ ਡਿੱਗ ਗਈਆਂ ਹਨ ਅਤੇ ਜਿੱਥੇ ਗੜੇ ਪੈ ਗਏ ਉਨਾਂ ਖੇਤਾਂ ਵਿਚ 100 ਫ਼ੀਸਦੀ ਹੀ ਫ਼ਸਲਾਂ ਦੀ ਤਬਾਹੀ ਹੋ ਗਈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ