Goldy PP News: Puneet PP ਤੇ Goldy PP ਦੀ Fortuner ਗੱਡੀ ਦਾ ਰਾਜ਼ ਆਇਆ ਸਾਹਮਣੇ

goldy-pp-viral-fortuner-news
Goldy PP News: ਪੰਜਾਬ ਪੁਲਸ ਦੇ ਮੁਲਾਜ਼ਮ ਗੋਲਡੀ ਅਤੇ ਪੁਨੀਤ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਉਨ੍ਹਾਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਆਉਂਦੀਆਂ ਰਹਿੰਦੀਆ ਹਨ ਪਰ ਬੀਤੇ ਕੁਝ ਦਿਨਾਂ ਤੋਂ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰ ਰਹੇ ਹਨ। ਦਰਅਸਲ ਦੋ ਗੱਡੀਆਂ ਅੰਡੈਵਰ ਅਤੇ ਫਾਰਚੂਨਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਹਾਲਾਂਕਿ ਪੰਜਾਬ ਪੁਲਸ ਦੇ ਮੁਲਾਜ਼ਮ ਗੋਲਡੀ ਅਤੇ ਪੁਨੀਤ ਸੋਸ਼ਲ ਮੀਡੀਆ ‘ਤੇ ਇਸ ਦੀ ਸਫ਼ਾਈ ਵੀ ਦੇ ਚੁੱਕੇ ਹਨ।

ਇਹ ਵੀ ਪੜ੍ਹੋ: Ludhiana Suicide News: ਮਾਛੀਵਾੜਾ ਸਾਹਿਬ ਵਿੱਚ ਹੋਈ ਵੱਡੀ ਵਾਰਦਾਤ, ਸਰਕਾਰੀ ਹਸਪਤਾਲ ਵਿੱਚ ਤਾਇਨਾਤ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ

ਉਸ ਸਖਸ਼ ਨੂੰ ਲੱਭਿਆ ਗਿਆ ਹੈ ਜਿਸ ਦੇ ਨਾਂ ‘ਤੇ ਇਹ ਗੱਡੀਆਂ ਹਨ। ਗੱਡੀਆਂ ਦੇ ਅਸਲ ਮਾਲਕ ਸਚਿਨ ਨੇ ਆਪਣੀ ਸਫਾਈ ਦਿੰਦਿਆ ਦੱਸਿਆ ਕਿ ਇਹ ਦੋਵੇਂ ਗੱਡੀਆਂ ਉਸ ਦੀਆਂ ਹੀ ਹਨ। 2018 ‘ਚ ਉਸ ਨੇ ਅੰਡੈਵਰ ਗੱਡੀ ਲਈ ਸੀ, ਜਿਸ ਨੂੰ ਉਸ ਨੇ ਵੇਚ ਕੇ ਫਾਰਚੂਨਰ ਲਈ ਹੈ ਅਤੇ ਉਸ ‘ਤੇ ਵੀ 30 ਲੱਖ ਦਾ ਲੋਨ ਹੈ। ਫਾਰਚੂਨਰ ਦੇ ਮਾਲਕ ਸਚਿਨ ਕੁਮਾਰ ਨੇ ਦੱਸਿਆ ਕਿ ਉਸ ਕੋਲ ਪਹਿਲਾਂ ਅੰਡੈਵਰ ਸੀ ਜਿਸ ਨੂੰ ਵੇਚ ਕੇ ਉਸ ਨੇ ਫਾਰਚੂਨਰ ਗੱਡੀ ਲਈ ਹੈ, ਉਨ੍ਹਾਂ ਕਿਹਾ ਕਿ ਮਿਹਨਤ ਕਰਕੇ ਉਸ ਨੇ ਇਹ ਗੱਡੀ ਖਰੀਦੀ ਹੈ ਜੋ ਉਸ ਦੇ ਨਾਂ ‘ਤੇ ਹੀ ਹੈ ਅਤੇ ਉਸ ਦੇ ਘਰ ਹੀ ਖੜ੍ਹੀਆਂ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਸ ਦੀ ਇਕ ਹੋਰ ਕਾਰ, ਸਕੂਟਰ ਅਤੇ ਬੁਲੇਟ ਦਾ ਰਜਿਸਟ੍ਰੇਸ਼ਨ ਨੰਬਰ ਵੀ ਇੱਕੋ ਜਿਹਾ ਹੈ। ਉਨ੍ਹਾਂ ਕਿਹਾ ਕਿ ਉਹ Goldy PP ਅਤੇ Puneet PP ਦੇ ਨਾਲ ਸੇਵਾ ਜ਼ਰੂਰ ਕਰਦੇ ਹਨ, ਇਕ ਦੋ ਵਾਰ ਗੱਡੀ ਜ਼ਰੂਰ ਉਨ੍ਹਾਂ ਨੇ ਚਲਾਉਣ ਲਈ ਮੰਗੀ ਸੀ ਪਰ ਗੱਡੀ ਉਨ੍ਹਾਂ ਦੇ ਘਰ ਹੀ ਖੜ੍ਹੀ ਹੁੰਦੀ ਹੈ। ਉਹ ਹੀ ਇਸ ਗੱਡੀ ਦੇ ਮਾਲਕ ਹਨ। ਸਚਿਨ ਨੇ ਕਿਹਾ ਕਿ ਜੋ ਕੋਈ ਵੀ ਚਾਹੁੰਦਾ ਹੈ ਉਹ ਗੱਡੀਆਂ ਦੀ ਡਿਟੇਲ ਕੱਢਵਾ ਸਕਦਾ ਹੈ, ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਜ਼ਰੂਰੀ ਹੈ ਪਰ ਕੁਝ ਲੋਕ ਇਹ ਨਹੀਂ ਚਾਹੁੰਦੇ ਕਿ ਉਹ ਮਨੁੱਖਤਾ ਦੀ ਸੇਵਾ ਕਰਨ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ