ਲੁਧਿਆਣਾ ਦੀ ਫੈਕਟਰੀ ‘ਚ ਕੰਮ ਕਰਨ ਵਾਲੀ 20 ਸਾਲਾਂ ਲੜਕੀ ਨਾਲ ਹੋਇਆ ਗੈਂਗਰੇਪ

Gangrape of a 20 year Girl in a factory in Ludhiana City

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਫੈਕਟਰੀ ‘ਚ ਕੰਮ ਕਰਨ ਵਾਲੀ ਇੱਕ ਲੜਕੀ ਨਾਲ ਲੰਚ ਟਾਈਮ ਵਿੱਚ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਗੈਂਗਰੇਪ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਲੜਕੀ ਜਿਹਰੇ ਇਲਾਜ ਹੈ।

ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਗਤ ਸਿੰਘ ਕਲੋਨੀ ਵਿੱਚ ਰਹਿਣ ਵਾਲੀ 20 ਸਾਲਾਂ ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ। ਕਿ ਉਸਦੀ ਲੜਕੀ ਫੈਕਟਰੀ ਵਿੱਚ ਪੈਕਿਂਗ ਦਾ ਕੰਮ ਕਰਦੀ ਹੈ। ਬੀਤੇ 24 ਅਗੱਸਤ ਦੀ ਰਾਤ 8ਵਜੇ ਘਰ ਆਈ ਤਾਂ ਉਸਦੀ ਸੇਹਤ ਬਹੁਤ ਖ਼ਰਾਬ ਸੀ। ਪੁੱਛਣ ‘ਤੇ ਉਸ ਨੇ ਦੱਸਿਆ ਕਿ ਫੈਕਟਰੀ ‘ਚ ਲੰਚ ਟਾਈਮ ਫੈਕਟਰੀ ਚ ਕੰਮ ਕਰਦੇ ਉਸ ਦੇ ਸਾਥੀ ਸੰਜੈ ਸਿੰਘ ਅਤੇ ਕੁੰਵਰ ਬਹਾਦਰ ਸਿੰਘ ਨੇ ਉਸ ਨਾਲ ਗੈਂਗਰੇਪ ਕੀਤਾ ਹੈ।

ਇਹ ਵੀ ਪੜ੍ਹੋ : 7ਵੀਂ ਦੀ ਵਿਦਿਆਰਥਣ ਦਾ ਸਕੂਲ ਪ੍ਰਬੰਧਕ ਨੇ ਰੇਪ ਕਰ ਬਣਾਇਆ ਵੀਡੀਓ

ਪੁਲਿਸ ਨੇ ਦੋਵੇਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ