ਲੁਧਿਆਣਾ ਵਿੱਚ Corona Virus ਨਾਲ ਮਹਿਲਾ ਦੀ ਮੌਤ, ਇਲਾਕੇ ਵਿੱਚ ਹੋਈ ਘੇਰਾਬੰਦੀ

First Death in Ludhiana Due to Corona Virus

42 ਸਾਲਾ ਔਰਤ ਪੂਜਾ ਦੀ ਸੋਮਵਾਰ ਦੁਪਹਿਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ। ਉਸ ਦੀ ਸੈਂਪਲ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਸੀ। ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪੂਜਾ ਐਤਵਾਰ ਰਾਤ ਨੂੰ ਲੁਧਿਆਣਾ ਤੋਂ ਰੈਫ਼ਰ ਕੀਤੇ ਜਾਣ ਤੋਂ ਬਾਅਦ ਰਜਿੰਦਰਾ ਹਸਪਤਾਲ ਆਈ। ਸਿਵਲ ਸਰਜਨ ਨੇ ਦੱਸਿਆ ਕਿ ਔਰਤ ਨੂੰ ਬੁਖਾਰ ਸੀ ਅਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ‘ਤੇ ਉਸ ਦਾ ਸੈਂਪਲ ਲੈਬ ਚ’ ਜਾਂਚ ਲਈ ਭੇਜਿਆ ਗਿਆ, ਜਿਸ ਦੀ ਰਿਪੋਰਟ ਪੋਜ਼ੀਟਿਵ ਸਾਹਮਣੇ ਆਈ।

ਉਸ ਦਾ ਇਲਾਜ ਚੱਲ ਰਿਹਾ ਸੀ ਕਿ ਸੋਮਵਾਰ ਦੁਪਹਿਰ ਉਸ ਦੀ ਮੌਤ ਹੋ ਗਈ। ਇਹ ਔਰਤ ਲੁਧਿਆਣਾ ਦੇ ਅਮਰਪੁਰਾ ਮੁਹੱਲਾ ਦੀ ਰਹਿਣ ਵਾਲੀ ਹੈ। ਔਰਤ ਦੀ ਮੌਤ ਬਾਰੇ ਲੁਧਿਆਣਾ ਦੇ ਸਿਹਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਵਿਭਾਗ ਮ੍ਰਿਤਕ ਦੇ ਇਲਾਕੇ ਵਿਚ ਸੇਨੀਟਾਈਜ਼ੇਸ਼ਨ ਅਤੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕੇ।

ਇਹ ਵੀ ਪੜ੍ਹੋ : Corona Virus In Ludhiana : ਲੁਧਿਆਣਾ ਤੋਂ ਕੋਰੋਨਾ ਦਾ ਪਹਿਲਾ ਪੋਜ਼ੀਟਿਵ ਕੇਸ ਆਇਆ ਸਾਹਮਣੇ

ਸਿਹਤ ਵਿਭਾਗ ਔਰਤ ਦੇ ਯਾਤਰਾ ਇਤਿਹਾਸ ਨਾ ਹੋਣ ਕਾਰਨ ਟੇਂਸ਼ਨ ਵਿਚ ਹੈ। ਸਿਹਤ ਵਿਭਾਗ ਨੇ ਐਤਵਾਰ ਰਾਤ ਨੂੰ ਹਸਪਤਾਲ ਵਿਚ ਤਾਇਨਾਤ ਸਾਰੇ ਸਟਾਫ ਦੀ ਸੂਚੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪੂਰੇ ਖੇਤਰ ਨੂੰ ਪੁਲਿਸ ਅਤੇ ਸਿਹਤ ਵਿਭਾਗ ਨੇ ਘੇਰ ਲਿਆ ਹੈ ਤਾਂ ਜੋ ਆਸ ਪਾਸ ਦੇ ਲੋਕਾਂ ਦੀ ਜਾਂਚ ਕੀਤੀ ਜਾ ਸਕੇ।

ਲੁਧਿਆਣਾ ਦੇ ਅਮਰਪੁਰਾ ਦੀ ਰਹਿਣ ਵਾਲੀ ਪੂਜਾ (42) ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਉਸ ਦਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਪੂਜਾ ਦੇ ਪਤੀ ਦੀ ਮੌਤ ਹੋ ਗਈ ਹੈ, ਉਸ ਦੇ ਤਿੰਨ ਬੱਚੇ ਹਨ। ਉਸਦਾ ਵੱਡਾ ਪੁੱਤਰ ਗੁਰਨਾਨਕ ਭਵਨ ਲੁਧਿਆਣਾ ਵਿੱਚ ਕੰਮ ਕਰਦਾ ਹੈ। ਦੋ ਹੋਰ ਬੱਚੇ ਕੰਮ ਨਹੀਂ ਕਰਦੇ।

ਪੂਜਾ ਦੀ ਸਿਹਤ ਐਤਵਾਰ ਨੂੰ ਅਚਾਨਕ ਖਰਾਬ ਹੋ ਗਈ। ਉਸ ਨੂੰ ਐਮਰਜੈਂਸੀ ਹਾਲਤ ਵਿੱਚ ਦੇਰ ਸ਼ਾਮ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਥੇ ਤਾਇਨਾਤ ਸਟਾਫ ਨੇ ਉਸਦੀ ਹਾਲਤ ਨੂੰ ਵੇਖਦਿਆਂ ਉਸਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਸੀ। ਉਥੇ ਸੋਮਵਾਰ ਦੁਪਹਿਰ ਕਰੀਬ 1.30 ਵਜੇ ਉਸ ਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਉਹ ਕੋਰੋਨਾ ਤੋਂ ਪੀੜ੍ਹਤ ਸੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ