ਇਨਸਾਨੀਅਤ ਸ਼ਰਮਸਾਰ : 4-ਘੰਟੇ ਸੜਕ ਤੇ ਤੜਪਦੇ ਰਹੇ ਪਿਓ-ਪੁੱਤ, ਪੁਲਿਸ ਨੇ ਨਹੀਂ ਕੀਤੀ ਮਦਦ

Father-Son suffered 4 hours on road but no one helped

ਲੁਧਿਆਣਾ: ਦਿੱਲੀ ਹਾਈਵੇ ‘ਤੇ ਢੰਡਾਰੀ ਪੁਲ ਵਿਖੇ ਕਿਸਾਨ ਜੱਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਸਨ। ਮਨਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੇ ਬੇਟਾ ਦੋਵੇ ਕਿਡਨੀ ਦੇ ਮਰੀਜ਼ ਹਨ। ਵੀਰਵਾਰ ਸਵੇਰੇ ਉਹ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਅਤੇ ਆਪਣੇ ਪੁੱਤ ਦਾ ਚੈੱਕਅਪ ਅਤੇ ਦਵਾਈ ਲੈਣ ਆਏ ਸੀ। ਵਾਪਸ ‘ਤੇ ਕਿਸਾਨਾਂ ਦਾ ਢੰਡਾਰੀ ਪੁਲ ‘ਤੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਹੋ ਚੁੱਕਾ ਸੀ।

ਆਟੋਡਰਾਈਵਰ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਅੱਗੇ ਨਹੀਂ ਵਧਣ ਦੇ ਰਹੇ। ਇਸ ਲਈ ਸਾਰੀ ਸਵਾਰੀਆਂ ਨੂੰ ਉਥੇ ਹੀ ਉਤਾਰ ਦਿੱਤਾ। ਉਹ ਚਾਰ ਘੰਟੇ ਤੱਕ ਸੜਕ ਦੇ ਕਿਨਾਰੇ ਨਾਲੇ ਕੋਲ ਪਏ ਰਹੇ। ਉਨ੍ਹਾਂ ਨੇ ਸਾਹਨੇਵਾਲ ਜਾਣਾ ਸੀ। ਕਿਸੇ ਪੁਲਿਸ ਵਾਲੇ ਆ ਫਰ ਹੋਰ ਲੋਕਾਂ ਨੇ ਉਹਨਾਂ ਨੂੰ ਘਰੇ ਪਹੁੰਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਜਦਕਿ ਪੁਲੀਸ ਵਾਲੇ ਉਨ੍ਹਾਂ ਦੇ ਕੋਲੇ ਘੁੰਮਦੇ ਰਹੇ। ਇਸ ਦੌਰਾਨ ਜਦੋਂ ਮੀਡੀਆ ਨੇ ਉਨ੍ਹਾਂ ਵੱਲ ਦੇਖਿਆ ਤਾਂ ਤੁਰੰਤ ਉਨ੍ਹਾਂ ਨੂੰ ਆਟੋ ਕਰਕੇ ਉਹਨਾਂ ਨੂੰ ਘਰ ਪਹੁੰਚਣ ਵਿੱਚ ਮਦਦ ਕੀਤੀ ਅਤੇ ਉਹਨਾਂ ਨੇ ਮੀਡਿਆ ਵਾਲਿਆਂ ਦਾ ਧੰਨਵਾਦ ਵੀ ਕੀਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ