ਫਾਸਟੈਗ ਲਾਜ਼ਮੀ ਹੈ ਜੇਕਰ ਕੋਈ ਫਾਸਟੈਗ ਨਹੀਂ ਲਾਏਗਾ , ਤਾਂ 16 ਫਰਵਰੀ ਤੋਂ ਦੁਗਣਾ ਟੋਲ ਚਾਰਜ ਅਦਾ ਕਰਨਾ ਪਾਏਗਾ

Fastag-mandatory-if-no-fastag

ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ

ਅੱਜ ਤੋਂ ਪੂਰੇ ਦੇਸ਼ ‘ਚ ਨੈਸ਼ਨਲ ਹਾਈਵੇਅ ਟੋਲ ‘ਤੇ ਭੁਗਤਾਨ ਦੇਣ ਲਈ ਫਾਸਟੈਗ ਜ਼ਰੂਰੀ ਹੈ। ਜਿਸ ਗੱਡੀ ‘ਤੇ ਫਾਸਟੈਗ ਨਹੀਂ ਹੋਵੇਗਾ ਉਸ ਨੂੰ ਭਾਰੀ ਜੁਰਮਾਨਾ ਲੱਗੇਗਾ।

ਹਾਲਾਂਕਿ ਟੂ ਵਹੀਲਰ ਵਾਹਨਾਂ ਨੂੰ ਫਾਸਟੈਗ ਤੋਂ ਛੋਟ ਦਿੱਤੀ ਹੈ। ਫਾਸਟੈਗ ਸਾਲ 2017 ਤੋਂ ਬਾਅਦ ਖਰੀਦੇ ਜਾਣ ਵਾਲੇ ਸਾਰੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਗਿਆ ਸੀ।

ਸਰਕਾਰ ਦੀ ਤਿਆਰੀ ਹੈ ਕਿ 15 ਫਰਵਰੀ ਤੋਂ 100 ਫੀਸਦ ਟੋਲ ਫਾਸਟੈਗ ਦੀ ਮਦਦ ਨਾਲ ਹੀ ਕਲੈਕਟ ਕੀਤੇ ਜਾ ਸਕੇ। ਫਿਲਹਾਲ ਨੈਸ਼ਨਲ ਹਾਈਵੇਅ ਤੋਂ ਜਿੰਨੇ ਵੀ ਟੋਲ ਟੈਕਸ ਆਉਂਦੇ ਹਨ, ਉਨ੍ਹਾਂ ‘ਚ 80 ਫੀਸਦ ਹੀ ਫਾਸਟੈਗ ਤੋਂ ਆਉਂਦੇ ਹਨ।

ਫਾਸਟੈਗ ਰੇਡੀਓ ਫ੍ਰੀਕੁਏਂਸੀ ਆਇਡੈਂਟੀਫਿਕੇਸ਼ਨ ਜਾਂ RFID ਤਕਨੀਕ ‘ਤੇ ਕੰਮ ਕਰਦਾ ਹੈ। ਇਸ ਤਕਨੀਕ ਜ਼ਰੀਏ ਟੋਲ ਪਲਾਜ਼ਾ ‘ਤੇ ਲੱਗੇ ਕੈਮਰੇ ਸਟਿੱਕਰ ਦੇ ਬਾਰ-ਕੋਡ ਨੂੰ ਸਕੈਨ ਕਰ ਲੈਂਦੇ ਹਨ ਤੇ ਟੋਲ ਫੀਸ ਆਪਣੇ ਆਪ ਫਾਸਟੈਗ ਵਾਲੇਟ ‘ਚੋਂ ਕੱਟ ਜਾਂਦੀ ਹੈ।ਇਸ ਨੂੰ ਪਾਉਣ ਤੋਂ ਬਾਅਦ ਤੁਹਾਨੂੰ ਟੋਲ ਪਲਾਜ਼ਾ ‘ਤੇ ਸਟਾਪ ਦੇ ਰੂਪ ਵਿਚ ਨਕਦ ਵਿਚ ਟੋਲ ਫੀਸ ਨਹੀਂ ਦੇਣੀ ਪਵੇਗੀ।

ਟੋਲ ਪਲਾਜ਼ਾ ‘ਤੇ ਲੱਗਣ ਵਾਲੇ ਸਮੇਂ ‘ਚ ਕਮੀ ਤੇ ਯਾਤਰਾ ਨੂੰ ਸੁਖਦ ਬਣਾਉਣ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਫਾਸਟੈਗ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਲੋਕਾਂ ਨੂੰ ਕੈਸ਼ ਪੇਮੈਂਟ ਤੋਂ ਛੁਟਕਾਰਾ ਮਿਲ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ