Corona inCorona in Ludhiana: ਮਾਛੀਵਾੜਾ ਸਾਹਿਬ ਤੋਂ ਆਈ ਵੱਡੀ ਖ਼ਬਰ, Corona ਦੇ ਕਾਰਨ ਏਕਾਂਤਵਾਸ ਕੀਤੇ ਮਰੀਜ਼ਾਂ ਨਾਲ ਹੋ ਰਿਹਾ ਬਹੁਤ ਭੈੜਾ ਸਲੂਕ

extremely-abusive-treatment-of-patients-isolated-due-to-corona

Corona in Ludhiana:Coronavirus ਕਾਰਨ ਪੰਜਾਬ ਸਰਕਾਰ ਵਲੋਂ ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਨੂੰ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ‘ਚ 14 ਦਿਨਾਂ ਲਈ ਏਕਾਂਤਵਾਸ ਕੀਤਾ ਜਾ ਰਿਹ ਹੈ ਅਤੇ ਬੀਤੀ ਰਾਤ ਮਾਛੀਵਾੜਾ ‘ਚ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਏਕਾਂਤਵਾਸ ਕੀਤੇ ਵਿਅਕਤੀਆਂ ਨੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਉਪਰ ਜਾਨਵਰਾਂ ਵਾਲਾ ਸਲੂਕ ਕਰਨ ਦੇ ਦੋਸ਼ ਲਗਾਏ ਜਿਸ ਕਾਰਨ ਉਹ ਬੰਦ ਕਮਰੇ ਅੰਦਰ ਹੀ ਮਲ ਮੂਤਰ ਕਰਨ ਲਈ ਮਜਬੂਰ ਹੁੰਦੇ ਰਹੇ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, 6 ਨਵੇਂ Corona ਪੋਜ਼ੀਟਿਵ ਕੇਸ ਆਏ ਸਾਹਮਣੇ

ਮਾਛੀਵਾੜਾ ਦਾ ਸ੍ਰੀ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਕਿ 29 ਵਿਅਕਤੀ ਏਕਾਂਤਵਾਸ ਕੀਤੇ ਹੋਏ ਹਨ ਜੋ ਕਿ ਬਾਹਰਲੇ ਸੂਬਿਆਂ ਤੋਂ ਆਏ ਹਨ। ਇਨ੍ਹਾਂ ‘ਚੋਂ ਕਈ ਵਿਅਕਤੀ Corona ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਸਾਵਧਾਨੀ ਵਜੋਂ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਹੋਇਆ ਹੈ। 3 ਮਈ ਤੋਂ ਸਕੂਲ ‘ਚ ਏਕਾਂਤਵਾਸ ਬੈਠੇ ਵਿਅਕਤੀਆਂ ਲਈ ਪ੍ਰਸ਼ਾਸਨ ਨੇ ਲੰਗਰ ਅਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਰਾਤ ਸਮੇਂ ਪੁਲਸ ਮੁਲਾਜ਼ਮ ਨਿਗਰਾਨੀ ਕਰਦੇ ਸਨ ਕਿ ਕਿਧਰੇ ਇਹ ਫ਼ਰਾਰ ਨਾ ਹੋ ਜਾਣ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ