Corona Virus : ਲੁਧਿਆਣੇ ਵਿੱਚ ਦਿੱਖ ਰਿਹਾ ਕਰਫਿਊ ਦਾ ਅਸਰ, ਲੋਕਾਂ ਨੇ ਖੁਦ ਨੂੰ ਕੀਤਾ ਘਰਾਂ ਵਿੱਚ ਬੰਦ

Effects of Curfew in Ludhiana City

Curfew in Ludhiana : Corona Virus ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਰਫਿਊ ਲਗਾ ਦਿੱਤਾ ਹੈ। ਹਰ ਜਗ੍ਹਾ ਪੁਲਿਸ ਦੀ ਪਹਿਰੇਦਾਰੀ ਕੀਤੀ ਗਈ ਹੈ। ਇਥੋਂ ਤਕ ਕਿ ਮੋਹੱਲਿਆਂ ਵਿਚ ਵੀ ਪੁਲਿਸ ਵਲੋਂ ਗਸ਼ਤ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਕਰਫਿਊ ਦਾ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ ਹੈ। ਪੂਰੇ ਸ਼ਹਿਰ ਵਿੱਚ ਪੁਲਿਸ ਤਾਇਨਾਤ ਹੈ। ਜਿਹੜੇ ਬਿਨਾਂ ਵਜ੍ਹਾ ਘਰੋਂ ਬਾਹਰ ਜਾ ਰਹੇ ਹਨ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਬਾਜ਼ਾਰ ਸੂਨੇ ਹੋ ਗਏ ਹਨ। ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਪਰਹੇਜ਼ ਕਰ ਰਹੇ ਹਨ। ਮੌਜੂਦਾ ਸਥਿਤੀ ਨੂੰ ਵੇਖਦਿਆਂ, ਇਹ ਲਗਦਾ ਹੈ ਕਿ ਹੁਣ ਲੋਕ ਇਸ ਮਹਾਂਮਾਰੀ ਨੂੰ ਲੈਕੇ ਗੰਭੀਰ ਹੋ ਗਏ ਹਨ।

ਇਹ ਵੀ ਪੜ੍ਹੋ : Ludhiana Lockdown: Punjab Lockdown ਦੌਰਾਨ ਪੁਲਿਸ ਨੇ ਕੀਤੀ ਸਖ਼ਤਾਈ, ਬੰਦ ਕਰਵਾਈਆਂ ਦੁਕਾਨਾਂ

ਅਸੀਂ ਤੁਹਾਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਇਸ ਮਹਾਂਮਾਰੀ ਨੂੰ ਸਮਝੋ। ਸਰਕਾਰ ਨੇ ਇਹ ਕਰਫਿਊ ਸਿਰਫ ਤੁਹਾਡੀ ਜਾਨ ਬਚਾਉਣ ਲਈ ਲਗਾਇਆ ਹੈ। ਯਾਦ ਰੱਖੋ ਕਿ ਜੇ ਤੁਸੀਂ ਸਿਹਤਮੰਦ ਹੋ ਅਤੇ ਤੁਹਾਡਾ ਪਰਿਵਾਰ ਸਿਹਤਮੰਦ ਹੈ। ਅਸੀਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦੇ ਹਾਂ, ਇਸ ਮਹਾਂਮਾਰੀ ਤੋਂ ਨਾ ਡਰੋ, ਬਲਕਿ ਹਿੰਮਤ ਨਾਲ ਕੰਮ ਲੋ। ਜਿੰਨਾ ਤੁਸੀਂ ਘਰ ਵਿਚ ਰਹੋਗੇ, ਤੁਸੀਂ ਇਸ ਬਿਮਾਰੀ ਤੋਂ ਬਚੋਗੇ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ