ਦਿੱਲੀ ਪੁਲਿਸ ਨੇ ਐਂਬੂਲੈਂਸ ਸੇਵਾ ਕੰਪਨੀ ਦੇ ਮਾਲਕ ਨੂੰ ਮਰੀਜ਼ ਤੋਂ 1.20 ਲੱਖ ਰੁਪਏ ਵਸੂਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ

Delhi police arrests owner of ambulance service company for charging rs 1.20 lakh from patient

ਕੋਰੋਨਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਐਂਬੂਲੈਂਸ ਡਰਾਈਵਰ ਨੇ ਗੁਰੂਗ੍ਰਾਮ ਤੋਂ ਲੁਧਿਆਣਾ ਲਿਜਾਣ ਲਈ ਕੋਰੋਨਾ ਮਰੀਜ਼ ਦੇ ਰਿਸ਼ਤੇਦਾਰਾਂ ਤੋਂ ਕਿਰਾਏ ਦੇ ਨਾਮ ਤੇ 1.20 ਲੱਖ ਰੁਪਏ ਲਏ ਹਨ।

ਉਸ ਨੂੰ ਗੁਰੂਗ੍ਰਾਮ (ਦਿੱਲੀ) ਤੋਂ ਲੁਧਿਆਣਾ ਲਿਆਉਣ ਲਈ ਐਂਬੂਲੈਂਸ ਦੇ ਡਰਾਈਵਰ ਨੇ 1 ਲੱਖ, 40 ਹਜ਼ਾਰ ਰੁਪਏ ਮੰਗ ਲਏ। ਅਮਨਦੀਪ ਨੇ ਕਿਹਾ ਕਿ ਉਸ ਕੋਲ ਆਕਸੀਜਨ ਦਾ ਸਟਾਕ ਵੀ ਸੀ। ਜਦੋਂ ਉਸ ਨੇ ਕਿਹਾ ਕਿ ਪੈਸੇ ਬਹੁਤ ਜ਼ਿਆਦਾ ਹਨ ਤਾਂ ਐਂਬੂਲਸ ਡਰਾਈਵਰ ਨੇ ਜਾਣ ਤੋਂ ਮਨ੍ਹਾਂ ਕਰ ਦਿੱਤਾ।

ਅਖ਼ੀਰ ‘ਚ ਡਰਾਈਵਰ ਨੇ 20,000 ਰੁਪਏ ਘੱਟ ਕੀਤੇ ਅਤੇ ਇਕ ਲੱਖ , 20 ਹਜ਼ਾਰ ‘ ਅਮਨਦੀਪ ਕੌਰ ਦੀ ਮਾਂ ਨੂੰ ਗੁਰੂਗ੍ਰਾਮ ਤੋਂ ਲੁਧਿਆਣਾ ਹਸਪਤਾਲ ਲੈ ਕੇ ਆਇਆ। ਉਸ ਦੀ ਮਾਂ ਦੀ ਜ਼ਿੰਦਗੀ ਖ਼ਤਰੇ ‘ਚ ਸੀ। ਲੁਧਿਆਣਾ ਦੇ ਦੁੱਗਰੀ ਸਥਿਤ ਹਸਪਤਾਲ ‘ਚ ਆਪਣੀ ਮਾਂ ਨੂੰ ਦਾਖ਼ਲ ਕਰਵਾਉਣ ਤੋਂ ਬਾਅਦ ਅਮਨਦੀਪ ਨੇ ਐਂਬੂਲੈਂਸ ਦੇ ਬਿੱਲ ਦੀ ਰਸੀਦ ਆਪਣੇ ਰਿਸ਼ਤੇਦਾਰਾਂ ਸਮੇਤ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀ।

ਅਜਿਹੀ ਸਥਿਤੀ ਵਿਚ ਉਸ ਨੂੰ ਮਰੀਜ਼ ਨੂੰ ਲੁਧਿਆਣਾ ਲਿਜਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤਰਤੀਬ ਵਿੱਚ ਮਰੀਜ਼ ਦਾ ਪਰਿਵਾਰ ਐਂਬੂਲੈਂਸ ਚਾਲਕ ਦੀ ਮਨਮਾਨੀ ਦਾ ਸ਼ਿਕਾਰ ਹੋ ਗਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ