Corona in Ludhiana: ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖ਼ਬਰ, 21 ਮੁਲਾਜ਼ਮਾਂ ਦੀ ਰਿਪੋਰਟ ਆਈ ਨੈਗੇਟਿਵ

corona-virus-in-ludhiana
Corona in Ludhiana: ਤਾਜਪੁਰ ਰੋਡ ਦੀ ਕੇਂਦਰੀ ਜੇਲ ਦੇ 21 ਦੇ ਕਰੀਬ ਮੁਲਾਜ਼ਮਾਂ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਥੋੜ੍ਹਾ ਸੁੱਖ ਦਾ ਸਾਹ ਲਿਆ ਹੈ। ਇਸ ਤੋਂ ਇਲਾਵਾ 58 ਸੀ. ਆਰ. ਪੀ. ਐੱਫ. ਜਵਾਨ ਅਤੇ ਹੋਰਨਾਂ ਮੁਲਾਜ਼ਮਾਂ ਦੇ ਵੀ ਨਮੂਨੇ ਜਾਂਚ ਲਈ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਰਿਪੋਰਟ 2-3 ਦਿਨਾਂ ਅੰਦਰ ਆਉਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਸੈਂਟਰਲ ਜੇਲ੍ਹ ‘ਚ 31 ਦੇ ਕਰੀਬ ਕੈਦੀਆਂ ਦੇ ਕੋਰੋਨਾ ਵਾਇਰਸ ਦੇ ਨਮੂਨੇ ਪਾਜ਼ੇਟਿਵ ਆਉਣ ਉਪਰੰਤ ਏ. ਡੀ. ਜੀ. ਪੀ. ਜੇਲ ਪ੍ਰਵੀਨ ਕੁਮਾਰ ਸਿਨਹਾ ਦੇ ਹੁਕਮਾਂ ’ਤੇ ਜੇਲ ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਜਾਂਚ ਨਮੂਨੇ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ: Ludhiana News: Referendum 2020 ਨੂੰ ਲੈ ਕੇ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੇ ਪੁਲਿਸ: ਸਿਮਰਜੀਤ ਬੈਂਸ

ਬ੍ਰੋਸਟਲ ਜੇਲ ਦੇ ਅਧਿਕਾਰੀ ਨੇ ਦੱਸਿਆ ਕਿ ਸੁਪਰੀਡੈਂਟ, ਡਿਪਟੀ ਸੁਪਰੀਡੈਂਟ, ਸਹਾਇਕ ਸੁਪਰੀਡੈਂਟ, ਮੈਡੀਕਲ ਅਧਿਕਾਰੀ ਅਤੇ ਗਾਰਦ ਮੁਲਾਜ਼ਮਾਂ ਸਮੇਤ 51 ਦੇ ਕੋਰੋਨਾ ਵਾਇਰਸ ਜਾਂਚ ਸੈਂਪਲ ਲਏ ਗਏ ਹਨ।ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਬੀਤੇ ਦਿਨ ਵੀ ਐੱਸ. ਡੀ. ਐੱਮ ਸਮੇਤ ਕੋਰੋਨਾ ਦੇ 54 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਸੀ। ਇਨ੍ਹਾਂ ਮਰੀਜ਼ਾਂ ‘ਚ ਐੱਸ. ਡੀ. ਐੱਮ, ਪਾਇਲ ਮਨ ਕਮਲ ਸਿੰਘ ਚਾਹਲ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਇਸ ਦੇ ਨਾਲ ਹੀ ਲੁਧਿਆਣਾ ‘ਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਵੀ ਹੋ ਗਈ, ਜਿਨ੍ਹਾਂ ‘ਚ 75 ਸਾਲਾ ਇਕ ਬਜ਼ੁਰਗ ਵਿਅਕਤੀ, ਪ੍ਰਤਾਪ ਚੌਕ ਦਾ ਰਹਿਣ ਵਾਲਾ ਸੀ ਅਤੇ ਇਹ ਵਿਅਕਤੀ ਸੀ. ਐੱਮ. ਸੀ ਹਸਪਤਾਲ ‘ਚ ਦਾਖਲ ਸੀ। ਦੂਜਾ 59 ਸਾਲਾ ਮਰੀਜ਼ ਸੰਗਰੂਰ ਦਾ ਰਹਿਣ ਵਾਲਾ ਸੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ