25 ਲੱਖ ਦੀ ਰਿਸ਼ਵਤ ਦੇ ਨਾਲ ਲੁਧਿਆਣਾ ਦਾ ADG Chandra Shekhar ਗ੍ਰਿਫਤਾਰ

 cbi-arrested-dri-adg-chandra-shekhar-in-bribery-case-ludhiana

ADG Chandra Shekha Bribery News: ਕੇਂਦਰੀ ਜਾਂਚ ਬਿਊਰੋ ਨੇ ਬੁੱਧਵਾਰ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੇ ਦੌਰਾਨ ਲੁਧਿਆਣਾ ਦੇ ADG Chandra Shekhar ਨੂੰ 25 ਲੱਖ ਦੀ ਰਿਸ਼ਵਤ ਦੇ ਨਾਲ ਹਿਰਾਸਤ ਵਿੱਚ ਲਿਆ ਗਿਆ। ਜਿਸ ਦੇ ਨਾਲ ਦੋ ਹੋਰ ਦਲਾਲਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸੀ ਬੀ ਆਈ ਅਧਿਕਾਰੀਆਂ ਅਨੁਸਾਰ ਪਿਛਲੇ ਦਿਨੀਂ ਇਕ ਦਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਦੀ ਵੈਬਸਾਈਟ ਦੇ ਅਨੁਸਾਰ, ADG Chandra Shekhar ਦਾ ਇੱਕ ਨਿਵਾਸ ਦਿੱਲੀ ਵਿੱਚ ਹੈ ਅਤੇ ਇਸ ਦੇ ਦਫ਼ਤਰ ਲੁਧਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਹਨ ਅਤੇ ਇਨ੍ਹਾਂ ਸਾਰੇ ਰਾਜਾਂ ਦਾ ਮੁਖੀ ਵੀ ਹੈ। ਉਸਨੂੰ ਰਿਸ਼ਵਤ ਵਜੋਂ ਵੱਡੀ ਰਕਮ ਲੈਣ ਦੇ ਆਰੋਪ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਹਾਲ ਹੀ ਵਿਚ, ਏਜੰਸੀ ਨੇ ਇੱਕ ਹੋਰ ਦਲਾਲ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਕਥਿਤ ਤੌਰ ‘ਤੇ ਰਿਸ਼ਵਤ ਲੈਂ ਰਿਹਾ ਸੀ। ਪੁੱਛਗਿੱਛ ਦੌਰਾਨ ਵਿਚੋਲੇ ਨੇ ਕਿਹਾ ਕਿ ਇਹ ਪੈਸਾ ਚੰਦਰਸ਼ੇਖਰ ਲਈ ਆਇਆ ਹੈ। ਇਸ ਕਾਰਨ ਲੁਧਿਆਣਾ, ਦਿੱਲੀ ਅਤੇ ਨੋਇਡਾ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: CAA Protest in Ludhiana: ਨਾਗਰਿਕਤਾ ਸੋਧ ਬਿਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੱਢਿਆ ਰੋਸ ਮਾਰਚ

ਦਰਅਸਲ ਬੁੱਧਵਾਰ ਨੂੰ, ADG Chandra Shekhar ਨੂੰ ਆਪਣੇ ਨਾਲ ਲੈ ਕੇ ਸੀ ਬੀ ਆਈ ਟੀਮ ਨੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਗ੍ਰੈਂਡਵਾਕ ਦੇ ਸਾਹਮਣੇ ਸਥਿਤ ਮਾਰਬਲ ਹੋਮਜ਼ ਦੇ ਫਲੈਟ’ ਤੇ ਛਾਪੇਮਾਰੀ ਕੀਤੀ। ਇੱਥੇ ਸੀਬੀਆਈ ਦੀ ਟੀਮ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਰਹੀ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਸਮੇਤ ਜਾਇਦਾਦ ਦੇ ਦਸਤਾਵੇਜ਼ਾਂ ਦੀ ਭਾਲ ਕੀਤੀ ਗਈ। ਪੁੱਛਗਿੱਛ ਦੌਰਾਨ, ਦੋ ਦਲਾਲਾਂ ਨੇ ਦੱਸਿਆ ਕਿ ਇਹ ਰਿਸ਼ਵਤ ਕਥਿਤ ਤੌਰ ‘ਤੇ ਇਸ ਚੰਦਰ ਸ਼ੇਖ਼ਰ ਲਈ ਆਈ ਹੈ। ਇਸ ਖੁਲਾਸੇ ਤੋਂ ਬਾਅਦ, ਏਜੰਸੀ ਨੇ ਤੁਰੰਤ ਹੀ ਚੰਦਰਸ਼ੇਖਰ ਅਤੇ ਉਸਦੇ ਦੋ ਦਲਾਲ ਸਹਿਯੋਗੀ ਨੂੰ ਹਿਰਾਸਤ ਵਿੱਚ ਲੈ ਲਿਆ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ