Corona Outbreak in Ludhiana: ਲੁਧਿਆਣਾ Corona ਦਾ ਕਹਿਰ, Corona Positive ਦਾ ਇੱਕ ਹੋਰ ਕੇਸ ਆਇਆ ਸਾਹਮਣੇ

another-one-case-positive-in-ludhiana

Corona Outbreak in Ludhiana: ਲੁਧਿਆਣਾ ‘ਚ Corona ਪਾਜ਼ੇਟਿਵ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲੇ ‘ਚ ਇੱਥੋ ਦੇ 55 ਸਾਲਾਂ ਵਿਅਕਤੀ ਦੀ Corona ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਣਯੋਗ ਹੈ ਕਿ ਲੁਧਿਆਣਾ ਵਾਸੀ ਉਕਤ ਵਿਅਕਤੀ 17 ਮਾਰਚ ਨੂੰ ਦਿੱਲੀ ‘ਚ ਹੋਈ ‘ਤਬਲੀਗੀ ਜਮਾਤ’ ‘ਚ ਗਿਆ ਸੀ ਅਤੇ ਉੱਥੋਂ 19 ਮਾਰਚ ਨੂੰ ਵਾਪਸ ਆਇਆ ਸੀ। ਵਾਪਸ ਆਉਣ ਤੋਂ ਬਾਅਦ ਉਕਤ ਵਿਅਕਤੀ 2 ਦਿਨ ਲੁਧਿਆਣਾ ਇਲਾਕੇ ‘ਚ ਮਾਇਆਪੁਰੀ ਨਗਰੀ ‘ਚ ਬਣੀ ਮਸਜਿਦ ‘ਚ ਰਿਹਾ ਸੀ।

ਇਹ ਵੀ ਪੜ੍ਹੋ: Corona Outbreak in Punjab: Corona ਕਾਰਨ ਲੁਧਿਆਣਾ ਪਰਵਾਸੀ ਗੁਰਦੇਵ ਸਿੰਘ ਭਿੰਡਰ ਦੀ ਅਮਰੀਕਾ ਵਿੱਚ ਮੌਤ

ਇਸ ਤੋਂ ਬਾਅਦ 5 ਦਿਨ ਪ੍ਰੀਤਨਗਰ ‘ਚ ਬਣੀ ਮਸਜਿਦ ਵੀ ਰਿਹਾ ਸੀ। ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਸਾਰੇ ਪਰਿਵਾਰ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿਨ੍ਹਾਂ ‘ਚ ਉਕਤ ਵਿਅਕਤੀ ਦੀ ਘਰਵਾਲੀ, 3 ਕੁੜੀਆਂ, 1 ਜਵਾਈ, 1 ਮੁੰਡਾ ਅਤੇ 2 ਦੋਹਤੀਆਂ ਵੀ ਸ਼ਾਮਲ ਸਨ। ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਵਿਅਕਤੀ ਡੇਅਰੀ ‘ਚ ਕੰਮ ਕਰਦਾ ਹੈ ਅਤੇ ਗੁੱਜਰ ਬਰਾਦਰੀ ਨਾਲ ਸਬੰਧਤ ਹੈ।

ਮੌਕੇ ‘ਤੇ ਪੁੱਜੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਡੇਰੇ ‘ਚ ਰਹਿੰਦੇ 9 ਪਰਿਵਾਰਾਂ ਨੂੰ ਵੀ ‘ਹੋਮ ਕੁਆਰਿੰਟਾਈਨ’ ਕਰ ਦਿੱਤਾ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ