Anmol Kwatra vs Mohit Rampal News: ਯੂਥ ਕਾਂਗਰਸ ਦੇ ਵਾਈਸ ਪ੍ਰਧਾਨ Mohit Rampal ਨੇ ਫੇਸਬੁੱਕ ਤੇ ਲਾਈਵ ਹੋ ਕੇ ਅਨਮੋਲ ਕਵਾਤਰਾ ਖ਼ਿਲਾਫ਼ ਕੱਢਿਆ ਗੁੱਸਾ

mohit-rampal-vented-his-anger-against-anmol-kawatra-live-on-facebook

Anmol Kwatra vs Mohit Rampal News: ਬੀਤੇ ਕੁੱਝ ਦਿਨਾਂ ਤੋਂ ਪੰਜਾਬ ਦੇ ਵਿੱਚ NGO ਦੇ ਮੁੱਦੇ ਨੂੰ ਲੈ ਕੇ ਕਾਫ਼ੀ ਚਰਚਾ ਛਿੜੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੋ NRI’s ਇਹਨਾਂ NGO’s ਨੂੰ ਪੈਸਾ ਭੇਜ ਰਹੇ ਨੇ ਉਹ ਕਿੱਥੇ ਜਾ ਰਿਹਾ ਹੈ। ਬੀਤੇ ਦਿਨ ਲੁਧਿਆਣਾ ਦੇ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਮੋਹਿਤ ਰਾਮਪਾਲ ਨੇ ਲਾਈਵ ਹੋ ਕੇ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਖਿਲਾਫ ਕਾਫੀ ਕੁੱਝ ਬੋਲਿਆ ਹੈ। ਉਹਨਾਂ ਨੇ ਆਪਣੇ ਲਾਈਵ ਦੌਰਾਨ ਕਿਹਾ ਕਿ ਅੰਮ੍ਰਿਤਸਰ ਦੀ ਇੱਕ ਕੁੜੀ ਨੇ ਫੇਸਬੁੱਕ ਤੇ ਪੋਸਟ ਪਾ ਕੇ NRI’s ਵੀਰਾਂ ਵਲੋਂ ਭੇਜੇ ਗਏ ਪੈਸੇ ਦਾ ਹਿਸਾਬ ਮੰਗਿਆ ਸੀ।

ਇਹ ਵੀ ਪੜ੍ਹੋ: Ludhiana Rape News: ਬੇਸ਼ਰਮੀ ਦੀਆਂ ਹੱਦਾਂ ਪਾਰ, ਮਾਸੜ ਨੇ ਆਪਣੀ ਹੀ ਭਾਣਜੀ ਨਾਲ ਕੀਤਾ ਜ਼ਬਰ ਜਨਾਹ

ਮੋਹਿਤ ਰਾਮਪਾਲ ਨੇ ਕਿਹਾ ਕਿ ਉਸ ਪੋਸਟ ਦੇ ਉੱਪਰ ਅਨਮੋਲ ਕਵਾਤਰੇ ਦੇ ਪਿਤਾ ਨੇ ਉਸ ਭੈਣ ਦੇ ਖਿਲਾਫ ਬਹੁਤ ਹੀ ਮਾੜੀ ਸ਼ਬਦਵਾਲੀ ਦੀ ਵਰਤੋਂ ਕੀਤੀ ਹੈ ਜੋ ਕੇ ਮੁਆਫੀ ਦੇਣ ਯੋਗ ਨਹੀਂ ਹੈ। ਮੋਹਿਤ ਰਾਮਪਾਲ ਨੇ ਕਿਹਾ ਕਿ ਕਿਸੇ ਦੀ ਭੈਣ ਦੇ ਖਿਲਾਫ ਗਲਤ ਬੋਲਣਾ ਇਹਨਾਂ ਨੂੰ ਮਾੜੀ ਮਾਨਸਿਕਤਾ ਨੂੰ ਸਾਹਮਣੇ ਲਿਆ ਰਿਹਾ ਹੈ। ਮੋਹਿਤ ਰਾਮਪਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਪੋਸਟ ਚ ਕੰਮੈਂਟ ਡਿਲੀਟ ਕਰ ਦਿੱਤਾ ਹੈ। ਪਰ ਮੈਂ ਉਹਨਾਂ ਦੀ ਜਮਾਦਿ ਹਰਕਤ ਨੂੰ ਕੈਪਚਰ ਕਰ ਲਿਆ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ