Aam Aadmi Party: ਪੰਜਾਬ ਦੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੇ ਲਈ ਆਪ ਨੂੰ ਬਦਲਣਾ ਪਵੇਗਾ ਆਪਣਾ ਚਿਹਰਾ

aam-aadmi-party-to-change-face-for-entry-in-punjab

ਦਿੱਲੀ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (AAP) ਦੇ ਪੰਜਾਬ ਵਿੱਚ ਮੁੜ ਦਾਖਲ ਹੋਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਹੁਣ ਨਤੀਜਿਆਂ ਤੋਂ ਬਾਅਦ, ਬਹੁਤ ਸਾਰੇ ਨੇਤਾਵਾਂ ਨੇ ਇਸ ਚੀਜ਼ ‘ਤੇ ਮੋਹਰ ਲਗਾ ਦਿੱਤੀ ਹੈ, ਪਰ ਇਸ ਲਈ ਚਿਹਰੇ ਦੀ ਤਬਦੀਲੀ ਦੀ ਮੰਗ ਮਜ਼ਬੂਤ ​​ਹੋਣ ਲੱਗੀ ਹੈ। ਇਸ ਦੇ ਤਹਿਤ ਨਵਜੋਤ ਸਿੱਧੂ ਤੋਂ ਬਾਅਦ ਹੁਣ ਨਜ਼ਰਾਂ ਪਰਮਿੰਦਰ ਸਿੰਘ ਢੀਂਡਸਾ ‘ਤੇ ਟਿਕੀਆਂ ਹੋਈਆਂ ਹਨ।

aam-aadmi-party-to-change-face-for-entry-in-punjab

ਜਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ‘AAP’ ਦੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਬਹੁਤੇ ਨੇਤਾ ਉਨ੍ਹਾਂ ਨੂੰ ਛੱਡ ਗਏ ਹਨ। ਉਨ੍ਹਾਂ ਵਿਚ ਧਰਮਵੀਰ ਗਾਂਧੀ, ਹਰਿੰਦਰ ਖਾਲਸਾ, ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਖਹਿਰਾ, ਐਚ.ਐੱਸ. ਫੂਲਕਾ, ਗੁਰਪ੍ਰੀਤ ਘੁੱਗੀ ਦੇ ਨਾਂ ਮੁੱਖ ਤੌਰ ‘ਤੇ ਸ਼ਾਮਲ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੇਡਰ ਵੀ ਨਾਰਾਜ਼ ਹਨ ਅਤੇ ਭਗਵੰਤ ਮਾਨ ਅਤੇ ਹਰਪਾਲ ਚੀਮਾ ਬਾਕੀ ਲੋਕਾਂ ਨੂੰ ਨਾਲ ਲੈ ਜਾਣ ਵਿੱਚ ਸਫਲ ਸਾਬਤ ਨਹੀਂ ਹੋ ਰਹੇ।

aam-aadmi-party-to-change-face-for-entry-in-punjab

ਪੰਜਾਬ ਦੇ ਸਿਆਸੀ ਲੀਡਰਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਪ ਨੇ ਪੰਜਾਬ ਦੇ ਵਿੱਚ ਦਿੱਲੀ ਦੇ ਵਾਂਗ ਪਕੜ ਮਜ਼ਬੂਤ ਕਰਨੀ ਹੈ ਤਾਂ ਉਸ ਨੂੰ ਆਪਣੀ ਨੁਹਾਰ ਬਦਲਣੀ ਪਵੇਗੀ। ਇਸ ਦੇ ਤਹਿਤ ਨਵਜੋਤ ਸਿੱਧੂ ਤੋਂ ਬਾਅਦ ਹੁਣ ਨਜ਼ਰਾਂ ਪਰਮਿੰਦਰ ਸਿੰਘ ਢੀਂਡਸਾ ‘ਤੇ ਟਿਕੀਆਂ ਹੋਈਆਂ ਹਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ