ਇੱਕ ਪਿਤਾ ਨੇ ਲਾਇਆ ਫ਼ਾਹਾ, ਮਰਨ ਤੋਂ ਪਹਿਲਾਂ 12 ਸਾਲਾਂ ਬੇਟੀ ਨੂੰ ਭੇਜਿਆ ਆਡੀਓ ਮੈਸੇਜ, ਇਹ ਕਾਰਣ ਆਇਆ ਸਾਹਮਣੇ

A father commits suicide 12 year daughter reveal reason

ਸੇਖੋਵਾਲ ਖੇਤਰ ਵਿੱਚ ਰਹਿਣ ਵਾਲੇ ਮਨੀਸ਼ ਸੇਠੀ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਮਨੀਸ਼ ਸੇਠੀ ਦੀ 12 ਸਾਲਾ ਬੇਟੀ ਨੇ ਆਡੀਓ ਸੰਦੇਸ਼ ਸੁਣਨ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦਰੇਸੀ ਪੁਲਿਸ ਥਾਣੇ ਨੂੰ ਦਿੱਤੀ। ਸੇਖੇਵਾਲ ਦੇ ਰਹਿਣ ਵਾਲੇ ਮਨੀਸ਼ ਸੇਠੀ ਦੇ ਭਾਣਜੇ ਸ਼ੁਭਮ ਗੁਲਾਟੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਨੀਸ਼ ਦੀ ਪਤਨੀ ਦੀਪਿਕਾ ਸੇਠੀ, ਸੱਸ ਮਧੂਬਾਲਾ, ਸਹੁਰਾ ਮੁਲਕ ਰਾਜ, ਸਾਲ ਦੀਪਕ ਕੁਮਾਰ, ਰਿਸ਼ੂ ਚੌਧਰੀ ਅਤੇ ਦੀਪਕ ਦੀ ਪਤਨੀ ਤਨਿਕਾ ਸ਼ਰਮਾ ਦੇ ਖਿਲਾਫ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਲਈ ਕੇਸ ਦਾਇਰ ਕੀਤਾ ਹੈ।

ਇਹ ਵੀ ਪੜ੍ਹੋ : 6 ਮਹੀਨੇ ਦੇ ਬੱਚੇ ਦੇ ਸਿਰ ਤੇ ਪਿਸਤੌਲ ਰੱਖ ਕੇ 5 ਦੋਸ਼ੀਆਂ ਨੇ ਮਹਿਲਾ ਨਾਲ ਕੀਤਾ ਜ਼ਬਰ-ਜਨਾਹ, ਬਣਾਈ ਅਸ਼ਲੀਲ ਵੀਡੀਓ

ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੁਲਿਸ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਸ਼ੁਭਮ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਮਾਮੇ ਦਾ ਹੌਜ਼ਰੀ ਮਟੀਰੀਅਲ ਦਾ ਕਾਰੋਬਾਰ ਹੈ। ਉਸ ਦਾ ਵਿਆਹ ਮੁਲਜ਼ਮ ਮਹਿਲਾ ਦੀਪਿਕਾ ਨਾਲ ਕਰੀਬ 14 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ। 12 ਸਾਲ ਦੀ ਬੇਟੀ ਅਤੇ 3 ਸਾਲ ਦਾ ਬੇਟਾ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਦੀਪਿਕਾ ਨੇ ਪਰਿਵਾਰਕ ਮੈਂਬਰਾਂ ਸਮੇਤ ਮਨੀਸ਼ ਤੋਂ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

ਮਨੀਸ਼ ਸਾਰਿਆਂ ਦੀ ਮੰਗ ਨੂੰ ਪੂਰਾ ਕਰਦਾ ਰਿਹਾ। ਉਹ ਛੋਟੀਆਂ ਛੋਟੀਆਂ ਗੱਲਾਂ ‘ਤੇ ਗੁੱਸੇ ਹੋਕੇ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਬਾਅਦ ਵਿੱਚ ਮਨੀਸ਼ ਉਸਨੂੰ ਅਤੇ ਉਸਦੇ ਸਹੁਰਿਆਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਉਸਨੂੰ ਵਾਪਸ ਲਿਆਉਂਦਾ ਸੀ। ਮਾਰਚ ਵਿਚ ਦੀਪਿਕਾ ਨਾਰਾਜ਼ ਹੋਕੇ ਚਲੀ ਗਈ ਅਤੇ ਮਨੀਸ਼ ਨੂੰ ਲਗਾਤਾਰ ਧਮਕੀ ਦਿੱਤੀ ਜਾ ਰਹੀ ਸੀ ਕਿ ਉਹ ਉਸਦੀ ਸਾਰੀ ਜਾਇਦਾਦ ਅਤੇ ਗਹਿਣੇ ਦੀਪਿਕਾ ਦੇ ਨਾਂ ‘ਤੇ ਕਰੇ। ਇਸ ਤੋਂ ਬਾਅਦ ਹੀ ਦੀਪਿਕਾ ਵਾਪਸ ਆਵੇਗੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ