Corona in Ludhiana: ਲੁਧਿਆਣਾ ਵਿੱਚ Corona ਨੇ ਫਿਰ ਤੋਂ ਫੜ੍ਹੀ ਰਫ਼ਤਾਰ, ਇਕੱਠੇ 28 ਨਵੇਂ ਮਾਮਲੇ ਆਏ ਸਾਹਮਣੇ

28-new-corona-cases-in-ludhiana

Corona in Ludhiana: ਕੋਰੋਨਾ ਵਾਇਰਸ 8 ਦਿਨਾਂ ਤੋਂ ਰੋਜ਼ਾਨਾ ਵਧਦਾ ਜਾ ਰਿਹਾ ਹੈ। ਅੱਜ 2 ਮਰੀਜ਼ਾਂ ਦੀ ਮੌਤ ਹੋਣ ਤੋਂ ਇਲਾਵਾ 28 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ 28 ‘ਚੋਂ 25 ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਹਨ, ਜਦਕਿ ਤਿੰਨ ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਹਨ। ਮਰੀਜ਼ਾਂ ਵਿਚ ਇਕ 54 ਸਾਲਾਂ ਪੁਲਸ ਅਫਸਰ ਇਕ ਹੈਲਥ ਕੇਅਰ ਵਰਕਰ ਅਤੇ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ।ਸਿਵਲ ਸਰਜ਼ਨ ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਮ੍ਰਿਤਕ ਮਰੀਜ਼ਾਂ ਵਿਚ 20 ਸਾਲਾਂ ਨੌਜਵਾਨ ਪਿੰਡ ਰਣੀਆਂ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: Ludhiana Suicide News: ਜਗਰਾਉਂ ਵਿੱਚ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

ਜੋ ਇਕ ਦੁਰਘਟਨਾ ਵਿਚ ਜ਼ਖਮੀ ਹੋ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਇਲਾਜ ਲਈ ਭਰਤੀ ਹੋਇਆ ਸੀ। ਦੂਜੀ 71 ਸਾਲਾਂ ਔਰਤ ਬਸਤੀ ਜੋਧੇਵਾਲ ਦੀ ਰਹਿਣ ਵਾਲੀ ਸੀ ਅਤੇ ਸੀ.ਐੱਮ.ਸੀ. ਹਸਪਤਾਲ ਵਿਚ ਭਰਤੀ ਸੀ। ਹੁਣ ਤੱਕ ਜ਼ਿਲੇ ਵਿਚ 22 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ ਸਾਹਮਣੇ ਆਏ 25 ਮਰੀਜ਼ਾਂ ਵਿਚ ਜ਼ਿਆਦਾਤਰ ਦਸਮੇਸ਼ ਨਗਰ, ਜਨਕਪੁਰੀ ਜਮਾਲਪੁਰ ਭਾਈ ਰਣਧੀਰ ਸਿੰਘ ਨਗਰ, ਭਾਈ ਹਿੰਮਤ ਸਿੰਘ ਨਗਰ, ਬਸਤੀ ਜੋਧੇਵਾਲ, ਜਨਤਾ ਨਗਰ, ਕੰਗਣਵਾਲ, ਅਮਲੋਹ ਰੋਡ ਖੰਨਾ, ਨਿਊ ਦੀਪ ਨਗਰ, ਵਿਕਾਸ ਨਗਰ, ਸ਼ਾਮ ਨਗਰ ਅਤੇ ਜਗਰਾਓਂ ਨਾਲ ਸਬੰਧਤ ਹੈ।

ਸਿਵਲ ਸਰਜ਼ਨ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਜਾਂਚ ਦੌਰਾਨ ਸ਼ੱਕੀ ਪਾਏ ਗਏ 160 ਵਿਅਕਤੀਆਂ ਨੂੰ ਹੋਮ ਕਵਾਰੰਟਾਈਨ ਕਰ ਦਿੱਤਾ ਹੈ। ਮੌਜੂਦਾ ਸਮੇਂ ਵਿਚ 2746 ਵਿਅਕਤੀ ਇਕਾਂਤਵਾਸ ਵਿਚ ਰਹਿ ਰਹੇ ਹਨ।959 ਰਿਪੋਰਟਾਂ ਅਤੇ ਇੰਤਜ਼ਾਰਸਿਹਤ ਅਧਿਕਾਰੀਆਂ ਦੇ ਮੁਤਾਬਕ ਕੱਲ ਭੇਜੇ ਗਏ ਸੈਂਪਲਾਂ ਵਿਚੋਂ ਪੈਂਡਿੰਗ ਪਈਆਂ 959 ਰਿਪੋਰਟਾਂ ਦਾ ਅਜੇ ਉਨ੍ਹਾਂ ਨੂੰ ਇੰਤਜ਼ਾਰ ਹੈ। ਇਸ ਤੋਂ ਇਲਾਵਾ ਅੱਜ 861 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ