Corona in Ludhiana: ਲੁਧਿਆਣਾ ਪ੍ਰਸ਼ਾਸਨ ਨੂੰ ਪਈਆਂ ਭਾਜੜਾ, 2 ਮਿਰਤਕਾਂ ਦੀ ਰਿਪੋਰਟ ਆਈ CoronaPositive

2-died-people-corona-positive-in-ludhiana

Corona in Ludhiana: ਦੋ ਦਿਨ ਪਹਿਲਾਂ ਥਾਣਾ ਡਵੀਜ਼ਨ ਨੰਬਰ-5 ਅਤੇ ਥਾਣਾ ਜੀ. ਆਰ. ਪੀ. ਦੇ ਇਲਾਕਿਆਂ ‘ਚ ਮਿਲੀਆਂ 2 ਲਾਸ਼ਾਂ ਦੀ ਸੈਂਪਲ ਰਿਪੋਰਟ Corona ਪਾਜ਼ੇਟਿਵ ਨਿਕਲੀ ਹੈ। ਇਸ ਤੋਂ ਬਾਅਦ ਜਿੱਥੇ ਪੁਲਸ ਅਧਿਕਾਰੀਆਂ ਸਮੇਤ ਕਈ ਵਿਅਕਤੀਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ, ਉਥੇ ਲਾਸ਼ਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਤਿੰਨ ਵਿਅਕਤੀ ਵੀ ਕੁਅਰੰਟਾਈਨ ਕੀਤੇ ਗਏ ਹਨ। ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ।

ਜਾਣਕਾਰੀ ਅਨੁਸਰ ਰੇਲਵੇ ਕਾਲੋਨੀ ਦੇ ਬੰਜਰ ਕੁਆਰਟਰ ‘ਚ ਕਤਲ ਕਰ ਕੇ ਸੁੱਟਿਆ ਗਿਆ ਜਨਕਪੁਰੀ ਦਾ ਰਹਿਣ ਵਾਲਾ 8ਵੀਂ ਕਲਾਸ ਦਾ ਵਿਦਿਆਰਥੀ ਕਰਣ Corona ਪਾਜ਼ੇਟਿਵ ਆਇਆ ਹੈ। ਪਤਾ ਲੱਗਦੇ ਹੀ ਪੁਲਸ ਵਿਭਾਗ ਦੇ ਹੱਥ-ਪੈਰ ਫੁੱਲ ਗਏ। ਪੁਲਸ ਅਫਸਰਾਂ ਵੱਲੋਂ ਆਪਣੇ 8 ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਜਲਦ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਜਾਣਗੇ।

ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਰਿਚਾ ਮੁਤਾਬਕ ਚੌਕੀ ਬੱਸ ਅੱਡਾ ਦੇ ਇੰਚਾਰਜ ਸਮੇਤ 4 ਏ. ਐੱਸ. ਆਈ., 1 ਸਬ ਇੰਸਪੈਕਟਰ, 2 ਕਾਂਸਟੇਬਲ, 1 ਹੋਮਗਾਰਡ ਮੁਲਾਜ਼ਮ ਸਮੇਤ ਫੌਰੈਂਸਿਕ ਵਿਭਾਗ ਦੇ 3 ਮੁਲਾਜ਼ਮ ਕੁਆਰੰਟਾਈਨ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਘਟਨਾ ਸਥਾਨ ’ਤੇ ਪੁੱਜ ਕੇ ਲਾਸ ਕਬਜ਼ੇ ‘ਚ ਲੈਣ ਦੇ ਨਾਲ-ਨਾਲ ਜਾਂਚ ਕੀਤੀ ਗਈ ਸੀ। ਸਿਹਤ ਵਿਭਾਗ ਵੱਲੋਂ ਜਲਦ ਉਨ੍ਹਾਂ ਦੇ ਸੈਂਪਲ ਲਏ ਜਾਣਗੇ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ