Lockdown in Punjab: Lockdown ਦੌਰਾਨ ਵੀ ਪੂਰੀ ਤਰਾਂ ਹੋ ਰਹੀ ਹੈ ਨਸ਼ੇ ਦੀ ਤਸਕਰੀ, ਖੰਨਾ ਪੁਲਿਸ ਨੇ 18 ਕਿੱਲੋ ਫੀਮ ਕਰੀ ਬਰਾਮਦ

18-kg-of-opium-recovered-in-samrala

Lockdown in Punjab: Coronavirus ਮਹਾਮਾਰੀ ਕਾਰਨ ਸੂਬੇ ‘ਚ ਲੱਗੇ ਕਰਫਿਊ ਦੌਰਾਨ ਵੀ ਨਸ਼ਾ ਤਸਕਰੀ ਧੜੱਲੇ ਨਾਲ ਚੱਲ ਰਹੀ ਹੈ। ਇਸ ਦੇ ਚੱਲਦੇ ਖੰਨਾ ਪੁਲਿਸ ਨੇ 3 ਮੁਲਜ਼ਮਾਂ ਨੂੰ 18 ਕਿਲੋ ਅਫੀਮ ਸਣੇ ਕਾਬੂ ਕੀਤਾ ਹੈ। ਐਸਐਸਪੀ ਖੰਨਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਰਾਲਾ ਦੇ ਮਾਛੀਵਾੜਾ ‘ਚ ਅਫੀਮ ਦੀ ਤਸਕਰੀ ਚਲ ਰਹੀ ਹੈ। ਇਸ ਤੇ ਨੋਟਿਸ ਲੈਂਦੇ ਹੋਏ ਸਮਰਾਲਾ ਪੁਲਿਸ ਨੇ ਨਾਕੇ ਦੌਰਾਨ 2 ਨੌਜਵਾਨਾਂ ਨੂੰ 3 ਕਿਲੋ ਅਫੀਮ ਸਮੇਤ ਕਾਬੂ ਕਰ ਸੀਏ ਸਟਾਫ ਕੋਲ ਭੇਜ ਦਿੱਤਾ।

ਇਹ ਵੀ ਪੜ੍ਹੋ: Lockdown ਦੌਰਾਨ ਲੁਧਿਆਣਾ ਪੁਲਿਸ ਨੇ 6000 ਤੋਂ ਵੱਧ ਲੋਕਾਂ ਦੇ ਕੱਟੇ ਚਲਾਨ

ਸੀਆਈ ਸਟਾਫ ਖੰਨਾ ਨੇ ਅੱਗੇ ਛਾਪੇਮਾਰੀ ਕਰ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਤਿੰਨਾਂ ਵਿਅਕਤੀਆਂ ਕੋਲੋਂ 18 ਕਿੱਲੋ ਅਫੀਮ ਬਰਾਮਦ ਹੋਈ। ਇਨ੍ਹਾਂ ਵਿਅਕਤੀਆਂ ਚੋਂ ਇਕ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਬਾਕੀ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Ludhiana news in punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ