Ludhiana Accident News : 8ਵੀਂ ਦਾ ਪੇਪਰ ਦੇਣ ਜਾ ਰਹੇ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ, 10 ਬੱਚੇ ਹੋਏ ਜ਼ਖਮੀ

10 school students injured in a road accident in ludhiana

Ludhiana Accident News : ਮੰਗਲਵਾਰ ਸਵੇਰੇ 10 ਸਕੂਲੀ ਵਿਦਿਆਰਥੀ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ। ਇਹਨਾਂ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਨ ਵਾਲੀ 9 ਲੜਕੀਆਂ ਤੇ 1 ਲੜਕਾ ਹੈ। ਸਾਰੇ ਬੱਚੇ ਪੇਪਰ ਦੇਣ ਜਾ ਰਹੇ ਸਨ। ਜਿਸ ਆਟੋ ਵਿਚ ਬੱਚੇ ਸਵਾਰ ਸਨ, ਉਹ ਅਚਾਨਕ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਅੱਗੇ ਚੱਲ ਰਹੀ ਕਾਰ ਨਾਲ ਟਕਰਾ ਗਿਆ । ਇਲਾਜ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਪਰ ਸਹਿਮ ਕਾਰਨ ਕੋਈ ਵੀ ਪੇਪਰ ਦੇਣ ਦੀ ਸਥਿਤੀ ਵਿਚ ਨਹੀਂ ਸੀ।

ਇਹ ਵੀ ਪੜ੍ਹੋ : Ludhiana Crime News : Student ਨੇ Teacher ਨੂੰ ਕੀਤਾ ਪ੍ਰਪੋਜ਼, ਮਨਾ ਕਰਨ ਤੇ ਕੀਤਾ ਹਮਲਾ, ਲੱਗੇ 150 ਟਾਂਕੇ

ਇਹ ਹਾਦਸਾ ਲੁਧਿਆਣਾ ਦੇ ਦੰਡੀ ਸਵਾਮੀ ਆਸ਼ਰਮ ਨੇੜੇ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ, ਜੱਸੀਆਂ ਰੋਡ ਸਥਿਤ ਐਸਐਮਡੀ ਪਬਲਿਕ ਸਕੂਲ ਦੇ ਬੱਚੇ ਮੰਗਲਵਾਰ ਤੋਂ ਸ਼ੁਰੂ ਹੋਏ ਪਹਿਲੇ ਦਿਨ ਦੀ ਪ੍ਰੀਖਿਆ ਦੇਣ ਜਾ ਰਹੇ ਸਨ। ਉਹ ਸਾਰੇ ਇਕ ਆਟੋ ਵਿਚ ਸਨ। ਅਚਾਨਕ ਡੰਡੀ ਸਵਾਮੀ ਆਸ਼ਰਮ ਨੇੜੇ ਇਕ ਬਾਈਕ ਸਵਾਰ ਨੌਜਵਾਨ ਸਾਈਡ ਤੋਂ ਸੜਕ ‘ਤੇ ਚੜ੍ਹ ਗਿਆ, ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਟੋ ਚਾਲਕ ਨੇ ਕੱਟ ਮਾਰਿਆ ਤਾਂ ਆਟੋ ਰਿਕਸ਼ਾ ਬੇਕਾਬੂ ਹੋਕੇ ਇਕ ਕਾਰ ਨਾਲ ਟਕਰਾ ਗਿਆ ਅਤੇ ਆਟੋ ਵਿਚ ਸਵਾਰ ਸਾਰੇ 10 ਬੱਚੇ ਜ਼ਖਮੀ ਹੋ ਗਏ।

ਜ਼ਖਮੀਆਂ ਵਿਚ ਇਕ ਲੜਕਾ ਕ੍ਰਿਸ਼ਨ ਹੈ, ਜਦਕਿ ਬਾਕੀ 9 ਲੜਕੀਆਂ ਹਨ। ਉਨ੍ਹਾਂ ਦੇ ਨਾਮ ਮਾਨਸੀ, ਸ਼ਰੂਤੀ, ਕਸ਼ੀਸ਼, ਆਂਚਲ, ਅੰਜਲੀ, ਅਲੀਸ਼ਾ, ਯਸ਼ਿਕਾ, ਰੋਮੀ ਪਾਲ ਅਤੇ ਵਿਸ਼ਾਖਾ ਹਨ। ਉਨ੍ਹਾਂ ਸਾਰਿਆਂ ਨੂੰ ਤੁਰੰਤ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਤੋਂ ਬਾਅਦ ਸਾਰੇ ਬੱਚਿਆਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਨਾਲ ਹੀ ਪੁਲਿਸ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ