ਲੁਧਿਆਣਾ ਦੇ ਵਿੱਚ ਠੰਡ ਦਾ ਕਹਿਰ, ਹੁਣ ਤੱਕ 10 ਲੋਕਾਂ ਦੀ ਮੌਤ

Ludhiana Weather

ਲਗਾਤਾਰ ਜਿਆਦਾ ਠੰਡ ਪੈਣ ਦੇ ਕਾਰਨ ਲੁਧਿਆਣਾ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਡਾ: ਅਵਿਨਾਸ਼ ਜਿੰਦਲ ਐਸ.ਐਮ.ਓ ਸਿਵਲ ਹਸਪਤਾਲ, ਲੁਧਿਆਣਾ ਦਾ ਕਹਿਣਾ ਹੈ ਕਿ 1 ਦਸੰਬਰ ਤੋਂ ਲੈ ਕੇ ਹੁਣ ਤੱਕ ਸਿਵਲ ਹਸਪਤਾਲ ਵਿੱਚ 10 ਲੋਕਾਂ ਦੀ ਪੋਸਟ ਮਾਰਟਮ ਹੋ ਚੁੱਕੀ ਹੈ, ਜਿਹਨਾਂ ਦੀ ਮੌਤ ਠੰਡ ਲੱਗਣ ਦੇ ਕਾਰਨ ਗਈ ਹੈ। ਡਾ. ਜਿੰਦਲ ਨੇ ਕਿਹਾ ਕਿ ਇਹ ਸਾਰੇ ਲੋਕ ਉਹ ਲੋਕ ਹਨ ਜੋ ਖੁੱਲੀ ਹਵਾ ਹੇਠ ਰਹਿੰਦੇ ਸਨ। ਉਸ ਦੀ ਉਮਰ 40 ਤੋਂ 60 ਸਾਲ ਦੇ ਵਿਚਕਾਰ ਸੀ।

ਇਹ ਵੀ ਪੜ੍ਹੋ: ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰਨ ਵਾਲੇ OECC Immigration ਦਾ ਲਾਇਸੈਂਸ ਕੀਤਾ ਰੱਦ

ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਤੱਕ ਸ਼ੀਤ ਲਹਿਰ ਅਤੇ ਖਹਿਰਾ ਦੀ ਸੰਭਾਵਨਾ ਹੈ। ਦਿਨ ਦੌਰਾਨ ਧੁੱਪ ਨਾ ਹੋਣ ਕਾਰਨ ਪਾਰਾ ਨਿਰੰਤਰ ਡਿੱਗ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ 4 ਡਿਗਰੀ ਤੱਕ ਘਟਿਆ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਸ਼ਿਮਲੇ ਨਾਲੋਂ ਠੰਡਾ ਸੀ। ਇਥੇ ਪਾਰਾ 11 ਡਿਗਰੀ ਰਿਹਾ ਜਦੋਂ ਕਿ ਸ਼ਿਮਲਾ 11.8 ਡਿਗਰੀ ਰਿਹਾ। ਜਲੰਧਰ, ਲੁਧਿਆਣਾ, ਪਟਿਆਲਾ ਵਿੱਚ ਵੱਧ ਤੋਂ ਵੱਧ ਪਾਰਾ 11 ਤੋਂ 12 ਡਿਗਰੀ ਰਿਹਾ ਜਦੋਂ ਕਿ ਘੱਟੋ ਘੱਟ ਪਾਰਾ 6 ਤੋਂ 8 ਡਿਗਰੀ ਰਿਹਾ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ