Ludhiana Road Accident: ਸੜਕ ਹਾਦਸੇ ਵਿੱਚ ਸਾਇਕਲ ਸਵਾਰ ਦੀ ਹੋਈ ਮੌਤ

1-died-in-accident-ludhiana-road-accident

Ludhiana Road Accident: ਡੱਲਾ ਰੋਡ ਜਗਰਾਉਂ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਸਾਈਕਲ ਸਵਾਰ ਮਲਕੀਤ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਬਿਜਲੀ ਵਿਭਾਗ ਦੇ ਸਬ ਡਵੀਜ਼ਨ ਸ਼ਹਿਰੀ ਵਿੱਚ ਨਿੱਜੀ ਤੌਰ ‘ਤੇ ਨੌਕਰੀ ਕਰਦਾ ਸੀ। ਮਲਕੀਤ ਸਿੰਘ ਨੂੰ ਹਾਦਸਾ ਹੋਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨਿਆ।

ਇਹ ਵੀ ਪੜ੍ਹੋ: Gill Road Accident Ludhiana: ਤੇਜ਼ ਰਫਤਾਰ ਕਾਰ ਨੇ 14 ਸਾਲਾ ਕਿਸ਼ੋਰ ਨੂੰ ਕੁਚਲਿਆ, ਮੌਕੇ ਤੇ ਮੌਤ

ਉਸਨੂੰ ਤੇਜ਼ ਰਫਤਾਰ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ। ਮਲਕੀਤ ਸਿੰਘ ਨੂੰ ਕਾਫੀ ਗੰਭੀਰ ਹਾਲਤ ਦੇ ਵਿੱਚ ਜਗਰਾਉਂ ਦੇ ਕਲਿਆਣੀ ਹਸਪਤਾਲ ਲਿਆਂਦਾ ਗਿਆ, ਪਰ ਉਸਦੀ ਮੌਤ ਹੋ ਗਈ। ਥਾਣਾ ਸਿਟੀ ਜਗਰਾਉਂ ਦੀ ਪੁਲਿਸ ਨੇ ਮ੍ਰਿਤਕ ਦੇ ਬੇਟੇ ਗੁਰਪ੍ਰੀਤ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ