9.6 ਕਰੋੜ ਰੁਪਏ ਜ਼ਬਤ ਕਰਨ ਵਾਲੀ ਖੰਨਾ ਪੁਲਿਸ ਦੀ ਇੱਕ ਚਿੱਠੀ ਨੇ ਖੋਲੀ ਪੋਲ !

letter of bank in father anthony money seized case

ਕੁਝ ਦਿਨ ਪਹਿਲਾਂ ਖੰਨਾ ਪੁਲਿਸ ਨੇ 9.6 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਸੀ। ਜਿਸ ਨੂੰ ਪੁਲਿਸ ਵੱਲੋਂ ਬਰਾਮਦ ਕੀਤੀ ਰਕਮ ਨੂੰ ਇਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਸੀ ਕਿ ਬਰਾਮਦ ਕੀਤੀ ਰਕਮ ਹਵਾਲਾ ਰਾਸ਼ੀ ਹੈ ਪਰ ਬੈਂਕ ਦੀ ਮਿਲੀ ਇੱਕ ਚਿੱਠੀ ਨੇ ਇਹ ਸਾਰਾ ਪੁਲਿਸ ਦਾ ਬਣਾਇਆ ਪੁਲੰਦਾ ਝੂਠਾ ਸਾਬਿਤ ਕਰ ਦਿੱਤਾ ਹੈ।

ਇਹ ਗੱਲ ਹੈ 29 ਮਾਰਚ ਦੀ ਜਦੋਂ ਪਾਦਰੀ ਐਂਥਨੀ ਅਤੇ ਕੁਝ ਹੋਰ ਲੋਕਾਂ ਤੋਂ ਇਹ ਰਕਮ ਖੰਨਾ ਪੁਲਿਸ ਨੇ ਬਰਾਮਦ ਕੀਤੀ ਸੀ। ਸਾਊਥ ਇੰਡੀਅਨ ਬੈਂਕ ਦੀ ਚਿੱਠੀ ਵਿੱਚ ਇਹ ਲਿਖਿਆ ਹੈ ਕਿ ਪਾਦਰੀ ਕੋਲ ਤਕਰੀਬਨ 16 ਕਰੋੜ ਦੀ ਰਕਮ ਪਈ ਸੀ। ਜਿਸਨੂੰ ਉਹਨਾਂ ਨੇ ਬੈਂਕ ਨੂੰ ਕਰਮਚਾਰੀ ਭੇਜ ਕੇ ਲਿਜਾਉਣ ਲਈ ਕਿਹਾ ਸੀ। ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ ਬੈਂਕ ਵੱਲੋਂ ਕਰਮਚਾਰੀ ਵੀ ਭੇਜੇ ਗਏ। ਕਰਮਚਾਰੀਆਂ ਨੇ ਤਕਰੀਬਨ 9.6 ਕਰੋੜ ਦੀ ਰਕਮ ਗਿਣ ਲਈ ਸੀ ਜਿਸ ਸਮੇਂ ਪੁਲਿਸ ਅੰਦਰ ਦਾਖਲ ਹੁੰਦੀ ਹੈ ਤੇ ਗਿਣੀ ਹੋਈ ਰਕਮ ਆਪਣੇ ਕਬਜ਼ੇ ਵਿੱਚ ਲੈ ਕੇ ਵਾਪਸ ਚਲੀ ਜਾਂਦੀ ਹੈ।

ਇਹ ਦੇਖੋ ਬੈਂਕ ਦੀ ਚਿੱਠੀ- 

letter from bank

ਚਰਚ ਦੇ ਪਾਦਰੀ ਐਂਥਨੀ ਮੈਡਸਰੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇਹ ਰਕਮ ਕਿਤਾਬਾਂ ਵੇਚ ਕੇ ਇਕੱਠੀ ਕੀਤੀ ਸੀ ਤੇ ਬੈਂਕ ਵਿੱਚ ਜਮ੍ਹਾ ਕਰਵਾਉਣ ਸੀ। ਜਿਸ ਦੇ ਸੰਬੰਧ ਵਿੱਚ ਕੁਝ ਸੀ ਸੀ ਟੀ ਵੀ ਫੁਟੇਜ ਵੀ ਸਬੂਤ ਦੇ ਤੌਰ ਤੇ ਪੇਸ਼ ਕੀਤੇ ਜਿਸ ਵਿੱਚ ਪੁਲਿਸ ਦੀਆਂ ਗੱਡੀਆਂ ਖੜੀਆ ਹਨ ਅਤੇ ਪੁਲਿਸ ਦੇ ਮੁਲਾਜ਼ਮ ਵੀ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਨੇ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਡਿਗਰੀਆਂ ‘ਤੇ ਲਗਾਈ ਰੋਕ

ਹੁਣ ਸਵਾਲ ਇਹ ਉੱਠਦਾ ਹੈ ਕਿ ਪੁਲਿਸ ਵੱਲੋਂ ਐਂਥਨੀ ਦੇ ਘਰੋਂ ਬਰਾਬਦ ਕੀਤੀ ਰਕਮ ਹਵਾਲਾ ਰਾਸ਼ੀ ਹੈ ਜਾਂ ਬੈਂਕ ਦੀ ਚਿੱਠੀ ਇਹ ਦੱਸਦੀ ਹੈ ਕਿ ਐਂਥਨੀ ਨੇ ਇਹ ਰਕਮ ਬੈਂਕ ਵਿੱਚ ਜਮ੍ਹਾ ਕਰਵਾਉਣੀ ਸੀ ਫਿਲਹਾਲ ਪੁਲਿਸ ਵੱਲੋਂ ਕੀਤੀ ਹੇਰਾ ਫੇਰੀ ਦੀ ਜਾਂਚ ਪੰਜਾਬ ਪੁਲਿਸ ਦੇ ਮੁਖੀ ਡੀ ਜੀ ਪੀ ਦਿਨਕਰ ਗੁਪਤਾ ਨੇ ਆਈ. ਜੀ ਕ੍ਰਾਈਮ ਨੂੰ ਸੌਂਪੀ ਹੋਈ ਹੈ।