Moga Flag Hosting News: ਬਾਘਾਪੁਰਾਣਾ ਤਹਿਸੀਲ ਕੰਪਲੈਕਸ ‘ਚ ਲਹਿਰਾਇਆ ਖਾਲਿਸਤਾਨੀ ਝੰਡਾ

khalistani-flag-hositing-in-moga-wagahpurana-teshil-complex

Moga Flag Hosting News: ਜ਼ਿਲ੍ਹਾ ਮੋਗਾ ਵਿੱਚ ਪਿਛਲੇ 18 ਦਿਨਾਂ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਇਹ ਚੌਥੀ ਘਟਨਾ ਹੈ। ਅੱਜ ਝੰਡਾ ਲਹਿਰਾਉਣ ਦੀ ਇਹ ਘਟਨਾ ਬਾਘਾਪੁਰਾਣਾ ਤਹਿਸੀਲ ਕੰਪਲੈਕਸ ‘ਚ ਵਾਪਰੀ ਹੈ। ਜਿਸ ਸਥਾਨ ਉੱਤੇ ਇਹ ਖਾਲਿਸਤਾਨ ਲਿਖਤ ਕੇਸਰੀ ਝੰਡਾ ਝੁਲਾਇਆ ਗਿਆ ਹੈ, ਉਸ ਸਥਾਨ ਉੱਤੇ ਸਬ ਡਿਵੀਜ਼ਨ ਪੱਧਰ ਉੱਤੇ ਹਰ ਸਾਲ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਨੂੰ ਕੌਮੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ।

ਇਹ ਵੀ ਪੜ੍ਹੋ: Firozpur Police Raid News: ਫਿਰੋਜ਼ਪੁਰ ਪੁਲਿਸ ਨੇ ਸਰਹੱਦੀ ਖੇਤਰ ਵਿੱਚ ਮਾਰੀ ਰੇਡ, 60000 ਲੀਟਰ ਲਾਹਣ ਕੀਤੀ ਬਰਾਮਦ

ਇਸ ਤੋਂ ਪਹਿਲਾਂ 14 ਅਗਸਤ ਨੂੰ ਖਾਲਿਸਤਾਨ ਦਾ ਝੰਡਾ ਮੋਗਾ ਦੇ ਡੀਸੀ ਦਫਤਰ ਦੇ ਉੱਪਰ ਲਹਿਰਾਇਆ ਗਿਆ ਸੀ। ਦੂਜੀ ਵਾਰ ਝੰਡਾ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ, ਪਿੰਡ ਡੁਡੀਕੇ ਵਿੱਚ 16 ਅਗਸਤ ਨੂੰ ਲਹਿਰਾਇਆ ਗਿਆ ਸੀ। ਤੀਜੀ ਵਾਰ 23 ਅਗਸਤ ਨੂੰ ਮੋਗਾ ਕੋਟਕਪੂਰਾ ਬਾਈਪਾਸ ਦੇ ਓਵਰ ਬ੍ਰਿਜ ਉੱਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ। ਤਹਿਸੀਲ ਕੰਪਲੈਕਸ ਅੰਦਰ ਐਸਡੀਐਮ ਦਫ਼ਤਰ ਅਤੇ ਜੁਡੀਸ਼ਲ ਕੋਰਟ ਵੀ ਹੈ, ਅੱਜ ਸਵੇਰੇ ਕਰੀਬ ਸਵਾ 9 ਵਜੇ ਤੱਕ ਇਹ ਖਾਲਿਸਤਾਨੀ ਝੰਡਾ ਲਹਿਰਾਉਂਦਾ ਰਿਹਾ।

ਇਹ ਵੀ ਪੜ੍ਹੋ: ਪਿਓ ਨੇ ਕੀਤਾ ਨਾਬਾਲਿਗ ਧੀ ਦਾ ਕਤਲ, 17 ਸਾਲਾਂ ਧੀ ਨੂੰ ਮਾਰ ਕੇ ਨੂੰ ਛੱਪੜ ‘ਚ ਸੁੱਟਿਆ

ਕਈ ਸਰਕਾਰੀ ਕਰਮਚਾਰੀ ਵੀ ਦਫ਼ਤਰਾਂ ਵਿੱਚ ਆ ਗਏ ਪਰ ਕਿਸੇ ਨੂੰ ਪਤਾ ਨਾ ਲੱਗਾ। ਇਸ ਦੌਰਾਨ ਸੀਆਈਡੀ ਮੁਲਾਜ਼ਮਾਂ ਦੀ ਅੱਖ ਪਈ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਕਰੀਬ ਸਾਢੇ 9 ਵਜੇ ਖਾਲਿਸਤਾਨ ਦਾ ਝੰਡਾ ਉਤਾਰ ਕੇ ਕਬਜ਼ੇ ਵਿੱਚ ਲਿਆ।  ਫਿਲਹਾਲ ਇਸ ਮਾਮਲੇ ਤੇ ਮੋਗਾ ਦੇ ਸੀਨੀਅਰ ਅਧਿਕਾਰੀਆਂ ਨੇ ਬੋਲਣ ਤੋਂ ਮਨ੍ਹਾਂ ਕੀਤਾ।ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਵਾਰ-ਵਾਰ ਮੋਗਾ ਵਿੱਚ ਹੀ ਐਸੀਆਂ ਘੱਟਨਾਵਾਂ ਕਿਉਂ ਵਾਪਰ ਰਹੀਆਂ ਹਨ। ਐਸੇ ਕਹਿੜੇ ਸ਼ਰਾਰਤੀ ਅਨਸਰ ਹਨ ਜੋ ਜ਼ਿਲ੍ਹਾ ਮੋਗਾ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ