ਖਹਿਰਾ ਨੇ ਠੁਕਰਾਈ ‘ਆਪ’ ਤੇ ਟਕਸਾਲੀਆਂ ਦੀ ਪੇਸ਼ਕਸ਼

khaira bhagwant mann and brahampura

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ (ਟਕਸਾਲੀ) ਵਲੋਂ ਬੀਬੀ ਖਾਲੜਾ ਨੂੰ ਹਮਾਇਤ ਦੀ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ ਹੈ। ਦੋਵੇਂ ਪਾਰਟੀਆਂ ਇਹ ਚਾਹੁੰਦੀਆਂ ਸਨ ਕਿ ਹਲਕਾ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਵੱਜੋਂ ਹੀ ਚੋਣਾਂ ‘ਚ ਉਤਾਰਿਆ ਜਾਵੇ। ਇਸ ਸਮੇਂ ਬੀਬੀ ਖਾਲੜਾ ਪੀਡੀਏ ਵਲੋਂ ਹੀ ਚੋਣ ਲੜ ਰਹੇ ਹਨ।

ਟਕਸਾਲੀਆਂ ਦਾ ਕਹਿਣਾ ਸੀ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਖਡੂਰ ਸਾਹਿਬ ਤੋਂ ਹਰਾਉਣਾ ਹੈ ਤਾਂ ਬੀਬੀ ਖਾਲੜਾ ਨੂੰ ਹੋਰ ਪਾਰਟੀਆਂ ਦਾ ਵੀ ਸਮਰਥਨ ਚਾਹੀਦਾ ਹੈ। ਟਕਸਾਲੀਆਂ ਨੇ ਪਹਿਲਾਂ ਹੀ ਬੀਬੀ ਖਾਲੜਾ ਦੀ ਹਮਾਇਤ ਵਿੱਚ ਖਡੂਰ ਸਾਹਿਬ ਸੀਟ ਤੋਂ ਆਪਣੇ ਉਮੀਦਵਾਰ ਜਨਰਲ ਜੇ ਜੇ ਸਿੰਘ ਨੂੰ ਵਾਪਿਸ ਲੈ ਲਿਆ ਸੀ। ਅਗਰ ਬੀਬੀ ਖਾਲੜਾ ਆਜ਼ਾਦ ਚੋਣ ਲੜਦੇ ਹਨ ਤਾਂ ਆਮ ਆਦਮੀ ਪਾਰਟੀ ਨੇ ਵੀ ਉਨ੍ਹਾਂ ਦੀ ਹਮਾਇਤ ਕਰਨ ਦੀ ਪੇਸ਼ਕਸ਼ ਕੀਤੀ ਸੀ।

ਇਹ ਵੀ ਪੜ੍ਹੋ : ਬੀਬੀ ਖਾਲੜਾ ਦੀ ਜਿੱਤ ਪੱਕੀ ਕਰਨ ਲਈ ਟਕਸਾਲੀਆਂ ਨੇ ਦਿੱਤੀ ਖਹਿਰਾ ਨੂੰ ਸਲਾਹ

ਪਰ ਸੁਖਪਾਲ ਖਹਿਰਾ ਨੇ ਟਕਸਾਲੀਆਂ ਤੇ ‘ਆਪ’ ਪਾਰਟੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ ਤੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਬੀਬੀ ਖਾਲੜਾ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਵਜੋਂ ਹੀ ਖਡੂਰ ਸਾਹਿਬ ਤੋਂ ਚੋਣ ਲੜਨਗੇ।