‘ਆਪ’ ਨੂੰ ਛੱਡ ਕੇ ਖਹਿਰਾ ਨਾਲ ਸ਼ਾਮਲ ਹੋਣ ਦੀ ਤਿਆਰੀ ‘ਚ ਛੋਟੇਪੁਰ..!

sukhpal khaira at jalandhar and sucha singh chhotepur

ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਆਪਣਾ ਪੰਜਾਬ ਪਾਰਟੀ ਵੀ ਸ਼ਾਮਿਲ ਹੋ ਸਕਦੀ ਹੈ। ਅਜਿਹੇ ਸੰਕੇਤ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਦਿੱਤੇ ਹਨ।

ਜਲੰਧਰ ਵਿੱਚ ਆਪਣੀ ਪਾਰਟੀ ਦਾ ਟ੍ਰਾਂਸਪੋਰਟ ਵਿੰਗ ਸ਼ੁਰੂ ਕਰਵਾਉਣ ਆਏ ਸੁਖਪਾਲ ਖੈਰਾ ਨੇ ਕਿਹਾ ਕਿ ਹਮਖ਼ਿਆਲੀ ਪਾਰਟੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ। ਸੁੱਚਾ ਸਿੰਘ ਛੋਟੇਪੁਰ ਨਾਲ ਮੇਰੀ ਮੁਲਾਕਾਤ ਹੋਈ ਹੈ, ਕੰਵਰ ਸੰਧੂ ਵੀ ਮਿਲ ਕੇ ਆਏ ਹਨ। ਹੁਣ ਉਨ੍ਹਾਂ ‘ਤੇ ਹੈ ਕੇ ਉਹ ਸਾਡੇ ਨਾਲ ਆਉਣਗੇ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਛੋਟੇਪੁਰ ਨੇ ਤੀਜੇ ਫਰੰਟ ਨਾਲ ਜੁੜਨ ਬਾਰੇ ਸਕਾਰਾਤਮਕ ਰੁਖ਼ ਦਰਸਾਇਆ ਸੀ। ਤੀਜੇ ਮੋਰਚੇ ਵਿੱਚ ਆਮ ਆਦਮੀ ਪਾਰਟੀ ਬਾਰੇ ਖੈਰਾ ਦਾ ਕਹਿਣਾ ਹੈ ਕੇ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਫ਼ਰੰਟ ਦੀਆਂ ਹੋਰ ਪਾਰਟੀਆਂ ਕੀ ਸੋਚਦੀਆਂ ਹਨ ਉਸ ਤੋਂ ਬਾਅਦ ਪਤਾ ਲੱਗੇਗਾ।

Source:AbpSanjha