Jalandhar Death News: 11ਵੀਂ ਜਮਾਤ ਦੇ ਵਿਦਿਆਰਥੀ ਨੂੰ ਪਤੰਗ ਉਡਾਉਣਾ ਪਿਆ ਮਹਿੰਗਾ, ਗਵਾਉਣੀ ਪਈ ਜਾਨ

student-died-due-to-electric-shock-in-jalandhar

Jalandhar Death News: ਨਿਊ ਗੋਬਿੰਦ ਨਗਰ ਵਿਚ ਇਕ ਘਰ ਦੀ ਛੱਤ ‘ਤੇ ਪਤੰਗ ਉਡਾਉਣ ਦੌਰਾਨ ਪਤੰਗ ਟਰਾਂਸਫਾਰਮਰ ਵਿਚ ਫਸ ਗਈ, ਜਿਸ ਨੂੰ ਉੱਥੋਂ ਕੱਢਣ ਦੇ ਕਾਰਨ ਇਕ 17 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਾਰੇ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਬੀਜੇਪੀ ਨੇਤਾ, ਨਵਿਸ਼ ਵਿਰਦੀ (17) ਪੁੱਤਰ ਇੰਦਰਪਾਲ ਸਿੰਘ ਵਿਰਦੀ, ਨਵਾਂ ਗੋਵਿੰਦ ਨਗਰ ਸ਼ਾਮ 4 ਵਜੇ ਆਪਣੇ ਘਰ ਦੀ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਉਸੇ ਸਮੇਂ, ਉਸ ਦੀ ਪਤੰਗ 1100 ਕੇਵੀ ਦੇ ਟਰਾਂਸਫਾਰਮਰ ਵਿੱਚ ਫਸ ਗਿਆ।

ਇਹ ਵੀ ਪੜ੍ਹੋ: Jalandhar DGP News: Punjab DGP ਦਾ ਵਿਵਾਦਤ ਬਿਆਨ, ‘ਜੋ ਸਵੇਰੇ ਕਰਤਾਰਪੁਰ ਲਾਂਘੇ ਜਾਣਗੇ, ਸ਼ਾਮ ਨੂੰ ਅੱਤਵਾਦੀ ਬਣ ਕੇ ਵਾਪਸ ਪਰਤਣਗੇ’

ਜਿਵੇਂ ਹੀ ਉਹ ਪਤੰਗ ਨੂੰ ਉੱਥੋਂ ਕੱਢਣ ਦੇ ਲਈ ਟਰਾਂਸਫਾਰਮਰ ‘ਤੇ ਚੜ੍ਹਿਆ, ਉਹ ਕਰੰਟ ਲੱਗਣ ਦੇ ਕਾਰਨ ਹੇਠਾਂ ਡਿੱਗ ਪਿਆ। ਉਸ ਦੀਆਂ ਚੀਕਾਂ ਸੁਣ ਕੇ ਪਰਿਵਾਰ ਵਾਲੇ ਪਹੁੰਚ ਗਏ ਅਤੇ ਤੁਰੰਤ ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨਵੀਸ਼ ਦੇ ਪਿਤਾ ਇੱਕ ਕਾਰੋਬਾਰੀ ਹਨ। ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਸਦੀ 11 ਵੀਂ ਜਮਾਤ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋਣ ਵਾਲੀ ਸੀ। ਹਾਦਸੇ ਤੋਂ ਬਾਅਦ ਭਾਜਪਾ ਨੇਤਾਵਾਂ ਸਮੇਤ ਲੋਕਾਂ ਦੀ ਵੱਡੀ ਭੀੜ ਮੌਕੇ ‘ਤੇ ਇਕੱਠੀ ਹੋ ਗਈ। ਹਾਲਾਂਕਿ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਹੈ ਪਰ ਪੂਰੇ ਖੇਤਰ ਵਿੱਚ ਸੋਗ ਦੀ ਲਹਿਰ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ