Jalandhar Death News: ਬਾਜ਼ਾਰ ਵਿੱਚ ਖੜੇ ਪਾਣੀ ਵਿੱਚ ਕਰੰਟ ਆਉਣ ਦੇ ਕਾਰਨ ਹੋਈ ਪਿਉ-ਪੁੱਤ ਦੀ ਮੌਤ, ਹਾਈ ਕੋਰਟ ਵਿੱਚ ਪਟੀਸ਼ਨ ਦਾਇਰ


Jalandhar Death News: ਬੀਤੇ ਦਿਨੀਂ ਤੇਜ਼ ਬਾਰਿਸ਼ ਕਾਰਨ ਪੀਰ ਬੋਦਲਾ ਬਾਜ਼ਾਰ ‘ਚ ਖੜ੍ਹੇ ਪਾਣੀ ‘ਚ ਕਰੰਟ ਆਉਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਮ੍ਰਿਤਕ ਗੁਲਸ਼ਨ ਦੀ ਮਾਂ ਸਰਲਾ ਰਾਣੀ ਵੱਲੋਂ ਮਾਣਯੋਗ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸਰਲਾ ਦੇਵੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ 8 ਲੋਕਾਂ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ਦਾ ਜਵਾਬ ਹਾਈਕੋਰਟ ਵੱਲੋਂ 7 ਅਕਤੂਬਰ ਤੱਕ ਦੇਣ ਲਈ ਕਿਹਾ ਗਿਆ ਹੈ ਕਿ ਇਹੋ ਜਿਹੀ ਅਣਦੇਖੀ ਕਿਵੇਂ ਅਤੇ ਕਿਉਂ ਹੋਈ ਅਤੇ ਇਸ ਮਾਮਲੇ ‘ਚ ਮੁਆਵਜ਼ੇ ਦੀ ਕੀ ਵਿਵਸਥਾ ਹੈ।

ਇਹ ਵੀ ਪੜ੍ਹੋ: Delhi Fraud News: ਨਵੀ ਦਿੱਲੀ ਵਾਪਰੀ ਵੱਡੀ ਘਟਨਾ, IFS ਅਫਸਰ ਬਣ ਕੇ ਮਾਰੀ 36 ਕਰੋੜ ਦੀ ਠੱਗੀ

ਇਨ੍ਹਾਂ ਲੋਕਾਂ ‘ਚ ਗ੍ਰਹਿ ਸਕੱਤਰ ਪੰਜਾਬ, ਪੁਲਸ ਕਮਿਸ਼ਨਰ ਜਲੰਧਰ, ਥਾਣਾ ਮੁਖੀ 4, ਚੇਅਰਮੈਨ ਬਿਜਲੀ ਮਹਿਕਮਾ ਪਟਿਆਲਾ, ਚੀਫ ਇੰਜੀਨੀਅਰ ਉੱਤਰੀ ਬਿਜਲੀ ਮਹਿਕਮਾ, ਸ਼ਮਸ਼ੇਰ ਚੰਦਰ, ਸਹਾਇਕ ਇੰਜੀਨੀਅਰ ਜਲੰਧਰ, ਜਤਿੰਦਰ ਕੁਮਾਰ ਜੇ. ਈ. ਅਤੇ ਦਰਸ਼ਨ ਸਿੰਘ ਸਹਾਇਕ ਇੰਜੀਨੀਅਰ ਮਕਸੂਦਾਂ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਸਰਲਾ ਰਾਣੀ ਨੇ ਦੱਸਿਆ ਕਿ ਐੱਨ. ਜੀ. ਓ. ਹੱਸਦਾ-ਵੱਸਦਾ ਪੰਜਾਬ, ਦਸਤਾਰ-ਏ-ਖਾਲਸਾ ਯੂਥ ਕਲੱਬ ਮਾਡਲ ਹਾਊਸ, ਚਹਾਰ ਬਾਗ ਨੌਜਵਾਨ ਸਭਾ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਸੰਸਥਾਵਾਂ ਲਗਾਤਾਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਇਨਸਾਫ਼ ਦਿਵਾਉਣ ਲਈ ਖੜ੍ਹੀਆਂ ਰਹੀਆਂ ਹਨ। ਸਰਲਾ ਰਾਣੀ ਨੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਵੀ ਪ੍ਰਗਟਾਇਆ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਚੰਦਨ ਗਰੇਵਾਲ, ਜਗਦੇਵ ਸਿੰਘ ਜੰਗੀ, ਗੁਰਮੀਤ ਸਿੰਘ ਬਿੱਟੂ, ਚਰਨਜੀਤ ਸਿੰਘ, ਰਣਜੀਤ ਸਿੰਘ, ਵਿਪਨ ਆਦਿ ਵੀ ਮੌਜੂਦ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ