Jalandhar Road Accident: ਜਲੰਧਰ ਦੇ ਸੋਢਲ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਹਾਦਸੇ ਦੌਰਾਨ 3 ਲੋਕ ਹੋਏ ਗੰਭੀਰ ਜ਼ਖਮੀ

sodal-road-car-accident-jalandhar

Jalandhar Road Accident: ਸੋਮਵਾਰ ਸਵੇਰੇ ਸੋਢਲ ਰੋਡ ‘ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਇਥੇ ਇਕ ਤੇਜ਼ ਰਫਤਾਰ ਕਾਰ ਰਿਕਸ਼ੇ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਰਿਕਸ਼ੇ ‘ਚ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ। ਦੱਸ ਦੇਈਏ ਕਿ ਜ਼ਖਮੀਆਂ ‘ਚ ਇਕ ਬੱਚਾ ਵੀ ਸ਼ਾਮਲ ਹੈ। ਇਹ ਸਾਰਾ ਹਾਦਸਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਿਆ। ਸਾਹਮਣੇ ਆਈਆਂ ਤਸਵੀਰਾਂ ‘ਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਖਾਲੀ ਸੜਕ ‘ਤੇ ਪਹਿਲਾਂ ਇਕ ਆਟੋ ਰਿਕਸ਼ਾ ਆਉਂਦਾ ਹੈ ਅਤੇ ਕੁਝ ਹੀ ਪਲਾਂ ‘ਚ ਉਥੇ ਤੇਜ਼ ਰਫਤਾਰ ਕਾਰ ਇਕ ਰਿਕਸ਼ੇ ਦੇ ਪਰਖੱਚੇ ਉਡਾਉਂਦੀ ਵਿਖਾਈ ਦਿੰਦੀ ਹੈ।

ਇਹ ਵੀ ਪੜ੍ਹੋ: Jalandhar Breaking News: ਫੌਜ਼ੀ ਵੀਰਾਂ ਲਈ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਵਿੱਤਕਰਾ ਕਿਉਂ ਕਰ ਰਹੀ ਹੈ..?

ਕਾਰ ਦੀ ਰਫ਼ਤਾਰ ਇੰਨੀ ਤੇਜ਼ ਹੈ ਰਿਕਸ਼ਾ ਦੂਰ ਜਾ ਕੇ ਡਿੱਗਦਾ ਹੈ ਅਤੇ ਉਸ ‘ਚ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ। ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਜ਼ਖ਼ਮੀਆਂ ਦੀ ਮਦਦ ਲਈ ਭੱਜਦੇ ਹਨ ਪਰ ਕਾਰ ਸਵਾਰ ਬਿਨਾਂ ਕਿਸੇ ਦੀ ਪਰਵਾਹ ਕੀਤੇ ਪੂਰੀ ਤੇਜ਼ ਰਫ਼ਤਾਰ ਨਾਲ ਗੱਡੀ ਮੌਕੇ ਤੋਂ ਭਜਾ ਲੈਂਦਾ ਹੈ। ਫਿਲਹਾਲ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਸੋਢਲ ਫਾਟਕ ਤੋਂ ਸੋਢਲ ਰੋਡ ਦਰਮਿਆਨ ਪੁਲਸ ਵੱਲੋਂ ਨਾਕਾ ਲਗਾਇਆ ਜਾਂਦਾ ਹੈ ਅਤੇ ਕਾਰ ਸਵਾਰ ਨਾਕਾ ਤੋੜ ਕੇ ਉਥੋਂ ਫਰਾਰ ਹੋ ਗਿਆ। ਇਸ ਕੜੀ ਤਹਿਤ ਰਿਕਸ਼ਾ ਸਵਾਰ ਵਿਅਕਤੀ ਤੇਜ਼ ਰਫ਼ਤਾਰ ਕਾਰ ਦੀ ਚਪੇਟ ‘ਚ ਆ ਗਿਆ ਅਤੇ ਇਹ ਸਾਰੀ ਘਟਨਾ ਸੜਕ ਕਿਨਾਰੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ