ਜਲੰਧਰ ‘ਚ ਨਗਰ ਨਿਗਮ ਟੀਮ ਤੇ ਪੱਥਰਬਾਜ਼ੀ ਕਰਕੇ ਟੀਮ ਨੂੰ ਮੌਕੇ ਤੋਂ ਭਜਾਇਆ

attack on jalandhar municipal corporation team

ਇੱਥੋਂ ਦੇ ਲਤੀਫ਼ਪੁਰਾ ਇਲਾਕੇ ‘ਚ ਨਿਗਮ ਦੀ ਟੀਮ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਜ਼ਬਰਦਸਤ ਪੱਥਰਬਾਜ਼ੀ ਕਰਕੇ ਟੀਮ ਨੂੰ ਮੌਕੇ ਤੋਂ ਭਜਾ ਦਿੱਤਾ।

ਯਾਦ ਰਹੇ ਲਤੀਫ਼ਪੁਰਾ ਇਲਾਕਾ ਮਾਡਲ ਟਾਊਨ ਦੇ ਨਾਲ ਸਥਿਤ ਹੈ। ਪੌਸ਼ ਇਲਾਕੇ ਕੋਲ ਹੋਣ ਕਰਕੇ ਇੱਥੇ ਜ਼ਮੀਨ ਦੀ ਕੀਮਤ ਕਾਫੀ ਜ਼ਿਆਦਾ ਹੈ। ਜਾਣਕਾਰੀ ਮੁਤਾਬਕ ਆਜ਼ਾਦੀ ਤੋਂ ਬਾਅਦ ਲੋਕ ਇਸ ਇਲਾਕੇ ‘ਚ ਆ ਕੇ ਵੱਸ ਗਏ ਸੀ।

ਹੁਣ 70 ਸਾਲ ਬਾਅਦ ਨਗਰ ਨਿਗਮ ਦੀ ਟੀਮ ਕਬਜ਼ਾ ਛੁਡਵਾਉਣ ਪਹੁੰਚੀ ਸੀ ਜਿਸ ਦਾ ਲੋਕਾਂ ਨੇ ਜ਼ਬਰਦਸਤ ਵਿਰੋਧ ਕੀਤਾ।

Source:AbpSanjha