Jalandhar News: ਮੱਤੇਵਾੜਾ ਜੰਗਲ ਦੀ ਜਗ੍ਹਾ ਸਨਅਤੀ ਪਾਰਕ ਬਣਾਉਣਾ ਵਾਤਾਵਰਨ ਅਤੇ ਸਤਲੁਜ ਦਰਿਆ ਲਈ ਨੁਕਸਾਨਦੇਹ

mattewara-site-plans-sutlej-river-harmful
Jalandhar News: ਪਿਛਲੇ ਕਈ ਦਿਨਾਂ ਤੋਂ ਮੱਤੇਵਾੜਾ ਜੰਗਲ ਦੇ ਨੇੜੇ ਬਣਨ ਜਾ ਰਹੇ ਸਨਅਤੀ ਪਾਰਕ ਬਾਰੇ ਕਾਫ਼ੀ ਚਰਚਾ ਚੱਲ ਰਹੀ ਹੈ । ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਸਨਅਤੀ ਪਾਰਕ ਮੱਤੇਵਾੜਾ ਜੰਗਲ ਨੂੰ ਉਜਾੜ ਕੇ ਬਣਾਇਆ ਜਾਵੇਗਾ ਪਰ ਅਜਿਹਾ ਨਹੀਂ ਹੈ । ਇਸ ਉਦਯੋਗਿਕ ਪਾਰਕ ਨੂੰ ਬਣਾਉਣ ਲਈ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਦੇ ਵਿਚਕਾਰ ਵਾਲੀ ਜਗ੍ਹਾ ਤੈਅ ਕੀਤੀ ਗਈ ਹੈ । ਸਰਕਾਰ ਦੁਆਰਾ ਐਕੁਆਇਰ ਕੀਤੇ ਪੰਚਾਇਤੀ ਜ਼ਮੀਨ ਦੇ ਰਕਬੇ ਵਿੱਚੋਂ ਸੇਖੋਵਾਲ ਪਿੰਡ ਦਾ ਰਕਬਾ ਕੁੱਲ 1000 ਏਕੜ ਵਿੱਚੋਂ 400 ਏਕੜ ਦੇ ਕਰੀਬ ਹੈ ।

ਇਸ ਤੋਂ ਇਲਾਵਾ ਪਿੰਡ ਮਾਛੀਆਂ ਕਲਾਂ, ਹੈਦਰ ਨਗਰ, ਕਾਲੇਵਾਲ, ਗੜ੍ਹੀ ਫਾਜ਼ਿਲ, ਸਲੇਮਪੁਰ, ਸੈਲ ਕਲਾਂ ਅਤੇ ਮੱਤੇਵਾੜਾ ਦੀਆਂ ਪੰਚਾਇਤੀ ਜ਼ਮੀਨਾਂ ਵੀ ਆਉਂਦੀਆਂ ਹਨ। ਇਸੇ ਰਕਬੇ ਵਿੱਚ ਹੀ ਪਸ਼ੂ ਪਾਲਣ ਮਹਿਕਮੇ ਦੀ 207 ਏਕੜ ਅਤੇ ਆਲੂ ਬੀਜ ਫਾਰਮ ਦੀ 285 ਏਕੜ ਜ਼ਮੀਨ ਵੀ ਹੈ । ਇਸ ਐਕੁਆਇਰ ਕੀਤੀ ਜ਼ਮੀਨ ਦੇ ਪੱਛਮ ਵਾਲੇ ਪਾਸੇ ਮੱਤੇਵਾੜਾ ਜੰਗਲ ਨਾਲ ਲੱਗਦੀ ਹੈ ਅਤੇ ਉੱਤਰ ਦਿਸ਼ਾ ਵਿੱਚ ਸਤਲੁਜ ਦਰਿਆ ਨਾਲ ।

ਇਹ ਵੀ ਪੜ੍ਹੋ: jalandhar Gangster News: ਜਲੰਧਰ ਵਿੱਚ 2 ਗੈਂਗਸਟਰਾਂ ਨੂੰ ਭਾਰੀ ਅਸਲੇ ਅਤੇ ਬੁਲਟ ਪਰੂਫ ਜੈਕਟ ਸਮੇਤ ਕੀਤਾ ਗ੍ਰਿਫਤਾਰ

mattewara-site-plans-sutlej-river-harmful

ਇਹ ਵੀ ਸਮਝਣ ਦੀ ਲੋੜ ਹੈ ਕਿ ਮੱਤੇਵਾੜਾ ਜੰਗਲ ਦੀ ਆਬੋ ਹਵਾ ਨੂੰ ਤਾਂ ਇਸ ਉਦਯੋਗਿਕ ਪਾਰਕ ਤੋਂ ਖ਼ਤਰਾ ਹੈ ਹੀ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਾਰਕ ਸਤਲੁਜ ਦਰਿਆ ਦੇ ਕੰਢੇ ਬਣ ਰਿਹਾ ਹੈ । ਜੇਕਰ ਦਰਿਆਵਾਂ ਦੇ ਕੰਢੇ ਉਦਯੋਗਾਂ ਦਾ ਨਿਰਮਾਣ ਹੁੰਦਾ ਹੈ ਤਾਂ ਉਦਯੋਗਾਂ ਵਿੱਚੋਂ ਨਿਕਲੇ ਗੰਦੇ ਪਾਣੀ ਨਾਲ ਦਰਿਆ ਵੀ ਪਲੀਤ ਹੁੰਦੇ ਹਨ ।‘‘ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਸਰਕਾਰ ਇਹ ਬਿਆਨ ਦੇ ਕੇ ਬਚ ਨਹੀਂ ਸਕਦੀ ਕਿ ਸਨਅਤੀ ਪਾਰਕ ਮੱਤੇਵਾੜਾ ਜੰਗਲ ਦਾ ਹਿੱਸਾ ਨਹੀਂ ਹੈ। ਮਸਲਾ ਇਹ ਹੈ ਕਿ ਦਰਿਆਵਾਂ ਦੇ ਕੰਢੇ ਫੈਕਟਰੀਆਂ ਹੋਣ ਦਾ ਨੁਕਸਾਨ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਭੁਗਤ ਰਹੇ ਹਾਂ ।

ਉਦਾਹਰਨ ਵਜੋਂ ਕੀੜੀ ਅਫ਼ਗਾਨਾਂ ਦੀ ਸ਼ੂਗਰ ਮਿੱਲ ਕਰਕੇ ਬਿਆਸ ਦਰਿਆ ਦੀਆਂ ਮੱਛੀਆਂ ਮਰੀਆਂ । ਇਸੇ ਤਰ੍ਹਾਂ ਬਹੁਤ ਸਾਰੀਆਂ ਫੈਕਟਰੀਆਂ ਦਰਿਆਵਾਂ ਦੇ ਕੰਢੇ ਹਨ ਜਿਨ੍ਹਾਂ ਨੇ ਪਾਣੀ ਨੂੰ ਗੰਧਲਾ ਕਰ ਦਿੱਤਾ ਹੈ ਇਨ੍ਹਾਂ ਦੇ ਵਿੱਚ ਹੀ ਬੁੱਢੇ ਨਾਲੇ ਦੇ ਕੰਢੇ ਲੱਗੀਆਂ ਫੈਕਟਰੀਆਂ ਨੇ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾ ਦਿੱਤਾ ਹੈ । ਸਤਲੁਜ ਦਰਿਆ ਦੀ ਗੱਲ ਕਰੀਏ ਤਾਂ ਪਹਿਲਾਂ ਹੀ ਇਸ ਦਾ ਪਾਣੀ ਬਹੁਤ ਪ੍ਰਦੂਸ਼ਿਤ ਹੋ ਗਿਆ ਹੈ । ਹਰੀਕੇ ਪੱਤਣ ਜਿੱਥੇ ਬਿਆਸ ਅਤੇ ਸਤਲੁਜ ਮਿਲਦੇ ਹਨ ਏਦਾਂ ਲੱਗਦਾ ਹੈ ਕਿ ਬਿਆਸ ਵਿੱਚ ਸਤਲੁਜ ਦਰਿਆ ਮਿਲ ਰਿਹਾ ਹੈ ਜਾਂ ਕੋਈ ਗੰਦਾ ਨਾਲਾ । ਜੇਕਰ ਸਤਲੁਜ ਦਰਿਆ ਦੇ ਕੰਢੇ ਕੋਈ ਹੋਰ ਫੈਕਟਰੀ ਲੱਗਦੀ ਹੈ ਤਾਂ ਇਸ ਦਰਿਆ ਦੇ ਪਾਣੀ ਦੀ ਬਰਬਾਦੀ ਵੱਲ ਇੱਕ ਕਦਮ ਹੋਰ ਵੱਧ ਰਿਹਾ ਹੈ ।’’

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ