Jalandhar Kaputhala Road Accident: ਜਲੰਧਰ-ਕਪੂਰਥਲਾ ਰੋਡ ਤੇ ਸਥਿਤ ਗੁਰਦਆਰਾ ਸਾਹਿਬ ਦੇ ਬਾਹਰ ਹੋਇਆ ਭਿਆਨਕ ਸੜਕ ਹਾਦਸਾ, ਇਕ ਔਰਤ ਦੀ ਮੌਤ

jalandhar-kapurthala-road-accident-woman-dead

Jalandhar Kaputhala Road Accident: ਜਲੰਧਰ ਕਪੂਰਥਲਾ ਰੋਡ ‘ਤੇ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਨਿਕਲ ਰਹੀ ਸੰਗਤ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਇਕ ਜਨਾਨੀ ਦੀ ਮੌਤ ਹੋ ਗਈ ਜਦੋਂ ਕਿ ਇਕ ਬੱਚੇ ਸਮੇਤ ਕਈ ਲੋਕ ਜ਼ਖਮੀ ਹੋ ਗਏ।ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਬੇਕਾਬੂ ਹੋਣ ‘ਤੇ ਕਾਰ ਪਲਟ ਗਈ, ਜਿਸ ‘ਚ ਕਾਰ ਸਵਾਰ ਵੀ ਜ਼ਖ਼ਮੀ ਹੋ ਗਿਆ।

jalandhar-kapurthala-road-accident-woman-dead

ਇਹ ਵੀ ਪੜ੍ਹੋ: Jalandhar Road Accident: ਜਲੰਧਰ ਦੇ ਸੋਢਲ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਹਾਦਸੇ ਦੌਰਾਨ 3 ਲੋਕ ਹੋਏ ਗੰਭੀਰ ਜ਼ਖਮੀ

ਪਲਾਂ ‘ਚ ਵਾਪਰੇ ਇਸ ਹਾਦਸੇ ਨੂੰ ਵੇਖ ਮੌਕੇ ‘ਤੇ ਮੌਜੂਦ ਹਰੇਕ ਵਿਅਕਤੀ ਦੰਗ ਰਹਿ ਗਿਆ। ਹਾਦਸੇ ਤੋਂ ਬਾਅਦ ਸੰਗਤਾਂ ਵੱਲੋਂ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਇਸੇ ਤਰ੍ਹਾਂ ਹੀ ਜਲੰਧਰ ਦੀ ਸੋਢਲ ਰੋਡ ‘ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਇਕ ਤੇਜ਼ ਰਫਤਾਰ ਕਾਰ ਰਿਕਸ਼ੇ ਨਾਲ ਜਾ ਟਕਰਾਈ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਰਿਕਸ਼ੇ ‘ਚ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ।ਦੱਸ ਦੇਈਏ ਕਿ ਜ਼ਖਮੀਆਂ ‘ਚ ਇਕ ਬੱਚਾ ਵੀ ਸ਼ਾਮਲ ਹੈ। ਇਹ ਸਾਰਾ ਹਾਦਸਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਿਆ। ਸਾਹਮਣੇ ਆਈਆਂ ਤਸਵੀਰਾਂ ‘ਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਖਾਲੀ ਸੜਕ ‘ਤੇ ਪਹਿਲਾਂ ਇਕ ਆਟੋ ਰਿਕਸ਼ਾ ਆਉਂਦਾ ਹੈ ਅਤੇ ਕੁਝ ਹੀ ਪਲਾਂ ‘ਚ ਉਥੇ ਤੇਜ਼ ਰਫਤਾਰ ਕਾਰ ਇਕ ਰਿਕਸ਼ੇ ਦੇ ਪਰਖੱਚੇ ਉਡਾਉਂਦੀ ਵਿਖਾਈ ਦਿੰਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ