ਜਲੰਧਰ ‘ਚ ਆਈ ਹਨੇਰੀ ਨਾਲ ਹਸਪਤਾਲ ਦੀ ਕੰਧ ਡਿੱਗੀ, ਇੱਕ ਦੀ ਮੌਤ

Jalandhar ThunderStorm

ਜਲੰਧਰ: ਬੀਤੀ ਰਾਤ ਜਿੱਥੇ ਉਤਰੀ ਭਾਰਤ ਦੇ ਕੁਝ ਸੂਬਿਆਂ ‘ਚ ਹਨੇਰੀ ਅਤੇ ਬਾਰਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ ੳੇੁੱਥੇ ਹੀ ਤੇਜ਼ ਹਵਾ ਅਤੇ ਹਨੇਰੀ ਕਰਕੇ ਕੁਝ ਨੁਕਸਾਨ ਦੀ ਖ਼ਬਰਾਂ ਵੀ ਸਾਹਮਣੇ ਆਇਆਂ ਹਨ। ਜਲੰਧਰ ‘ਚ ਆਈ ਹਨੇਰੀ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਪਰ ਇਸ ਦੇ ਨਾਲ ਹੀ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ ਕੇਅਰਮੈਕਸ ਹਸਪਤਾਲ ਦੇ ਬਾਹਰ ਦੀ ਕੰਧ ਡਿੱਗ ਗਈ।

ਇਹ ਵੀ ਪੜ੍ਹੋ : ਰਾਤ ਨੂੰ ਪ੍ਰੇਮਿਕਾ ਨੂੰ ਮਿਲਣ ਆਏ ਨੌਜਵਾਨ ਨੂੰ ਕੁੱਟ ਕੁੱਟ ਕੇ ਜਾਣੋ ਮਾਰੀਆ

ਹਸਪਤਾਲ ਦੀ ਕੰਧ ਨਾਲ ਹੀ ਖੜ੍ਹੀ ਕਾਰ ‘ਤੇ ਡਿੱਗੀ ਜਿਸ ਹੇਠ ਦੱਬ ਕੇ ਕਾਰ ਚਾਲਕ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਲਵਾ ਹਟਾਇਆ। ਪਰ ਉਦੋਂ ਤਕ ਚਾਲਕ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕਾਰ ਚਾਲਕ ਦੀ ਅਜੇ ਤਕ ਕੋਈ ਪਛਾਣ ਨਹੀ ਹੋ ਸਕੀ

Source:AbpSanjha