ਫਗਵਾੜਾ ‘ਚ ਹੋਟਲ ਤੇ ਰਿਜੋਰਟਜ਼ ‘ਤੇ ਈਡੀ ਵਿਭਾਗ ਵੱਲੋਂ ਛਾਪੇਮਾਰੀ

Ed-department-raids-hotel-and-resorts-in-phagwara-jalandhar

ਉਪਰੋਕਤ ਕੇਸ ਦੇ ਸੰਬੰਧ ਵਿੱਚ ਅਧਿਕਾਰਤ ਪੱਧਰ ‘ਤੇ ਕਿਸੇ ਕਿਸਮ ਦਾ ਖੁਲਾਸਾ ਜਾਂ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਈ.ਡੀ. ਟੀਮ ਜੋ ਕਿ ਇਨੋਵਾ ਗੱਡੀਆਂ ‘ਚ ਫਗਵਾੜਾ ਪੁੱਜੀ ਹੈ। ਉਨ੍ਹਾਂ ਵੱਲੋਂ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ਨੰ. 1 ‘ਤੇ ਸਥਿਤ ਮਸ਼ਹੂਰ ਹੋਟਲ ਅਤੇ ਰਿਜੋਰਟਜ਼ ‘ਤੇ ਛਾਪੇਮਾਰੀ ਦੀ ਜਾਣਕਾਰੀ ਹੈ।

ਸੂਤਰਾਂ ਮੁਤਾਬਕ ਉਕਤ ਖੇਤਰ ਸਥਿਤ ਕੋਠੀ ‘ਚ E.D. ਦੀ ਟੀਮ ਪਹੁੰਚੀ ਹੋਈ ਹੈ ਉਸ ਥਾਂ ਦਾ ਸਿੱਧਾ ਸਬੰਧ ਹੋਟਲ, ਰਿਜੋਰਟ ਦੇ ਮਾਲਕਾਂ ਨਾਲ ਹੈ। ਇਸ ਦੇ ਨਾਲ ਹੀ ਇਕ ਮਹੱਤਵਪੂਰਨ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਕਿ ਫਗਵਾੜਾ ਪੁਲਸ ਨੂੰ ਵੀ ਈ.ਡੀ. ਦੁਆਰਾ ਕੀਤੀ ਗਈ ਉਕਤ ਛਾਪੇਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਪਰ ਇਸ ਬਾਰੇ ਪੁਲਿਸ ਕਿਸੇ ਵੀ ਪੱਧਰ ‘ਤੇ ਜਾਣੂ ਨਹੀਂ ਸੀ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ‘ਚ ਈ.ਡੀ. ਟੀਮਾਂ ਵੱਲੋਂ ਛਾਪੇਮਾਰੀ ਦੇ ਦੌਰ ਜਾਰੀ ਹਨ ਅਤੇ ਸਾਰਾ ਮਾਮਲਾ ਬਹੁਤ ਹੀ ਰਹੱਸਮਈ ਬਣਿਆ ਹੋਇਆ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ