Corona Virus Punjab : ਜਲੰਧਰ ਦੇ ਡਾਕਟਰ ਦੀ ਲਾਪਰਵਾਹੀ ਕਾਰਣ ਪੰਜਾਬ ਵਿੱਚ ਵਧੇ Corona Virus ਦੇ 19 ਮਰੀਜ਼

Doctor Carelessness increased 19 Patient in Punjab

Corona Virus Punjab : ਜਲੰਧਰ ਵਿੱਚ ਡਾਕਟਰ ਦੀ ਲਾਪਰਵਾਹੀ ਪੂਰੇ ਪੰਜਾਬ ਲਈ ਘਾਤਕ ਸਾਬਿਤ ਹੋ ਰਹੀ ਹੈ। ਇਸ ਦੇ ਕਾਰਨ 19 ਲੋਕ ਕੋਰੋਨਾ ਦੀ ਬਿਮਾਰੀ ਦੇ ਸ਼ਿਕਾਰ ਹੋ ਗਏ ਹਨ। ਦਰਅਸਲ, ਜਰਮਨੀ ਤੋਂ ਵਾਪਸ ਆਏ ਪੰਜਾਬ ਦਾ ਪਹਿਲਾ ਕੋਰੋਨਾ ਪੋਜ਼ੀਟਿਵ ਬਲਦੇਵ ਸਿੰਘ 17 ਮਾਰਚ ਨੂੰ ਜਲੰਧਰ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਗਿਆ ਸੀ।

ਇਹ ਵੀ ਪੜ੍ਹੋ : Corona Virus In Jalandhar: ਜਲੰਧਰ ਵਿੱਚ Corona ਦਾ ਕਹਿਰ, 3 ਹੋਰ ਮਰੀਜ਼ ਮਿਲੇ Corona Virus ਦੇ ਪੋਜ਼ੀਟਿਵ

ਉਹ ਦੇਰ ਸ਼ਾਮ ਨੂੰ ਜਲੰਧਰ ਪਹੁੰਚਿਆ ਸੀ, ਪਰ ਉਸ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਆਪਣੇ ਅਧਿਕਾਰੀਆਂ ਨੂੰ ਇਹ ਦੱਸਣਾ ਜਰੂਰੀ ਨਹੀਂ ਸਮਝਿਆ ਕਿ ਕੋਰੋਨਾ ਦਾ ਸ਼ੱਕੀ ਮਰੀਜ਼ ਸਿਵਲ ਹਸਪਤਾਲ ਆਇਆ ਸੀ। ਉਸ ਡਾਕਟਰ ਦੀ ਗਲਤੀ ਹੁਣ ਪੰਜਾਬ ਤੇ ਭਾਰੀ ਪੈ ਰਹੀ ਹੈ। ਹੁਣ ਹਾਲਤ ਇਹ ਹੈ ਕਿ ਬਲਦੇਵ ਸਿੰਘ ਦੇ ਜ਼ਰੀਏ 19 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਅੱਗੇ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਕਿੰਨੇ ਲੋਕਾਂ ਵਿੱਚ ਇਹ ਵਾਇਰਸ ਫੈਲ ਚੁਕਿਆ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ