Jalandhar News: ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਆਮੋ-ਸਾਹਮਣੇ ਹੋਣ ਦਾ ਸੱਦਾ

dhadariwala-s-request-for-a-debate-on-akal-takht-s-jathedar

Jalandhar News: ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੀ ਇਕ ਇੰਟਰਵਿਊ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਟੀ.ਵੀ. ਚੈਨਲ ਤੇ ਆਹਮੋ-ਸਾਹਮਣੇ ਬਹਿਸ ਦੀ ਅਪੀਲ ਕੀਤੀ ਹੈ, ਜਦੋਂਕਿ ਅਮਰੀਕ ਸਿੰਘ ਨੇ ਅਜਨਾਲਾ ਅਤੇ ਧੁੰਮਾ ਨੂੰ ਬਹਿਸ ਲਈ ਚੁਣੌਤੀ ਦਿੱਤੀ ਹੈ। ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਉਹ ਇਸ ਬਹਿਸ ਵਿਚ ਜੋ ਵੀ ਪ੍ਰਸ਼ਨ ਪੁੱਛਦੇ ਹਨ ਦੇ ਉੱਤਰ ਦੇਣਗੇ, ਅਤੇ ਉਹ ਵੀ ਆਪਣੇ ਪ੍ਰਸ਼ਨਾਂ ਦੇ ਜਵਾਬ ਵੀ ਲੈਣਾ ਚਾਹੇਗਾ। ਉਹਨਾਂ ਕਿਹਾ ਕਿ ਜਗਾ ਵੀ ਉਹ ਲੋਕ ਤੈਅ ਕਰ ਸਕਦੇ ਨੇ ਅਤੇ ਇਸ ਬਹਿਸ ਵਿੱਚ ਆਪਣੇ ਸਹਿਯੋਗੀਆਂ ਨੂੰ ਵੀ ਸ਼ਾਮਿਲ ਕਰ ਸਕਦੇ ਨੇ।

ਇਹ ਵੀ ਪੜ੍ਹੋ: Jalandhar Death News: 11ਵੀਂ ਜਮਾਤ ਦੇ ਵਿਦਿਆਰਥੀ ਨੂੰ ਪਤੰਗ ਉਡਾਉਣਾ ਪਿਆ ਮਹਿੰਗਾ, ਗਵਾਉਣੀ ਪਈ ਜਾਨ

ਅਕਾਲ ਤਖ਼ਤ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਸ਼ਿਕਾਇਤ ਮਿਲੀ ਸੀ ਕਿ ਢੱਡਰੀਆਂ ਵਾਲਾ ਆਪਣੇ ਧਾਰਮਿਕ ਭਾਸ਼ਣ ਵਿਚ ਗੁਰਮਤਿ ਵਿਚਾਰਧਾਰਾ ਨੂੰ ਤੋੜ ਮੋੜ ਕੇ ਪੇਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਮੇਟੀ ਬਣਾਈ ਗਈ ਸੀ, ਪਰ ਢੱਡਰੀਆਂ ਵਾਲਾ ਇਸ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਏ।

ਕਮੇਟੀ ਦੇ ਸਾਹਮਣੇ ਪੇਸ਼ ਨਾ ਹੋਣ ਬਾਰੇ ਢੱਡਰੀਆਂ ਵਾਲਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੱਥੇਦਾਰ ਅਤੇ ਕਮੇਟੀ ਦਾ ਰਵੱਈਆ ਨਿਰਪੱਖ ਨਹੀਂ ਜਾਪਦਾ ਅਤੇ ਇਸੇ ਲਈ ਉਹ 5 ਮੈਂਬਰੀ ਕਮੇਟੀ ਨੂੰ ਮਿਲਣ ਦੀ ਬਜਾਏ ਜਥੇਦਾਰ ਨੂੰ ਸਿੱਧਾ ਮਿਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਬਹਿਸ ਤੋਂ ਭੱਜਣ ਦਾ ਵੀ ਦੋਸ਼ ਲਾਇਆ ਗਿਆ ਸੀ ਪਰ ਅਜਿਹਾ ਕੁਝ ਨਹੀਂ ਹੈ, ਉਹ ਚਾਹੁੰਦੇ ਹਨ ਕਿ ਇਸ ਬਹਿਸ ਦਾ ਪ੍ਰਸਾਰਣ ਹੋਵੇ, ਤਾਂ ਜੋ ਸੱਚਾਈ ਇਕੋ ਸਮੇਂ ਸਾਰਿਆਂ ਦੇ ਸਾਹਮਣੇ ਆਵੇ ਅਤੇ ਉਹ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਹਨ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ