Corona in Jalandhar: ਜਲੰਧਰ ਵਿੱਚ Corona ਦਾ ਕਹਿਰ, 3 ਨਵੇਂ ਕੇਸਾਂ ਦੀ ਹੋਈ ਪੁਸ਼ਟੀ

coronavirus-jalandhar-3-more-positive-cases

Corona in Jalandhar: ਕੋਰੋਨਾ ਮਹਾਮਾਰੀ ਤੋਂ ਹੁਣ ਭਾਵੇਂ ਵਧੇਰੇ ਲੋਕ ਲਾਪਰਵਾਹ ਹੋ ਗਏ ਹਨ ਪਰ ਅਜੇ ਵੀ ਪਾਜ਼ੇਟਿਵ ਕੇਸਾਂ ਦਾ ਮਿਲਣਾ ਜਾਰੀ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ 3 ਨਵੇਂ ਪਾਜ਼ੇਟਿਵ ਕੇਸਾਂ ਦੇ ਮਿਲਣ ਨਾਲ ਜ਼ਿਲੇ ‘ਚ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 221 ਹੋ ਗਈ ਹੈ। ਇਨ੍ਹਾਂ ‘ਚੋਂ 193 ਘਰ ਵਾਪਸ ਚਲੇ ਗਏ ਹਨ, ਜਦਕਿ 7 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਜਿਹੜੇ 3 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ‘ਚੋਂ ਇਕ ਸਿਵਲ ਹਸਪਤਾਲ ਦੀ 27 ਸਾਲਾ ਸਟਾਫ ਨਰਸ ਅਤੇ ਦੂਜੀ ਸ਼੍ਰੀਮਨ ਹਸਪਤਾਲ ਦੀ 22 ਸਾਲਾ ਸਟਾਫ ਮੈਂਬਰ ਹੈ, ਜਦਕਿ ਤੀਜਾ ਮਰੀਜ਼ 25 ਸਾਲ ਦਾ ਨੌਜਵਾਨ ਹੈ, ਜਿਸ ਬਾਰੇ ਸਿਹਤ ਵਿਭਾਗ ਜਾਣਕਾਰੀ ਹਾਸਲ ਕਰ ਰਿਹਾ ਹੈ।

ਇਹ ਵੀ ਪੜ੍ਹੋ: Jalandhar Murder News: ਜਲੰਧਰ ਵਿੱਚ ਗੁਆਂਢੀਆਂ ਵੱਲੋਂ ਬਜ਼ੁਰਗ ਦਾ ਕਤਲ

ਸ਼੍ਰੀਮਨ ਹਸਪਤਾਲ ‘ਚ ਆਪਰੇਸ਼ਨ ਕਰਵਾਉਣ ਆਈ ਇਕ ਹੋਰ ਔਰਤ ਨਿਕਲੀ ਪਾਜ਼ੇਟਿਵ ਸਥਾਨਕ ਪਠਾਨਕੋਟ ਰੋਡ ‘ਤੇ ਸਥਿਤ ਸ਼੍ਰੀਮਨ ਹਸਪਤਾਲ ‘ਚ ਆਪਰੇਸ਼ਨ ਕਰਵਾਉਣ ਆਈ ਫਗਵਾੜਾ ਵਾਸੀ ਔਰਤ ਕੋਰੋਨਾ ਪਾਜ਼ੇਟਿਵ ਨਿਕਲੀ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਕਤ ਔਰਤ ਹਸਪਤਾਲ ‘ਚ ਆਪਰੇਸ਼ਨ ਕਰਵਾਉਣ ਆਈ ਸੀ ਤਾਂ ਡਾਕਟਰਾਂ ਨੇ ਚੌਕਸੀ ਵਜੋਂ ਉਸ ਦਾ ਕੋਰੋਨਾ ਟੈਸਟ ਕਰਵਾ ਲਿਆ ਸੀ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਹਸਪਤਾਲ ‘ਚ ਦਾਖਲ 2 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ