Corona in Jalandhar: ਜਲੰਧਰ ਵਿੱਚ Corona ਦਬਦਬਾ ਪੂਰੀ ਤਰਾਂ ਕਾਇਮ, 8 ਨਵੇਂ ਪੋਜ਼ੀਟਿਵ ਕੇਸ ਆਏ ਸਾਹਮਣੇ

coronavirus-8-positive-case-in-jalandhar

Corona in Jalandhar: ਜਲੰਧਰ ‘ਚ Corona ਨੇ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਲਏ ਹਨ ਅਤੇ ਅੱਜ ਸਵੇਰੇ ਇਕ ਕੇਸ Corona ਦਾ ਪਾਜ਼ੀਟਿਵ ਮਿਲਣ ਤੋਂ ਬਾਅਦ ਹੁਣ 8 ਹੋਰ Corona ਦੇ ਕੇਸ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਕੇਸਾਂ ਦੀ ਪੁਸ਼ਟੀ ਕਰਨਬੀਰ ਸਿੰਘ ਸਿੱਧੂ ਮੁੱਖ ਸਕੱਤਰ ਪੰਜਾਬ ਵੱਲੋਂ ਕੀਤੀ ਗਈ ਹੈ। ਇਕੋ ਦਿਨ ਇਕੱਠੇ 9 ਪਾਜ਼ੀਟਿਵ ਕੇਸ ਮਿਲਣ ਦੇ ਨਾਲ ਜਲੰਧਰ ‘ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 62 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: Jalandhar Police News: ਜਲੰਧਰ ਦੇ CIA ਸਟਾਫ਼ ਨੇ ਮਾਰਿਆ ਛਾਪਾ, ਵੱਡੀ ਮਾਤਰਾ ਵਿੱਚ ਸ਼ਰਾਬ ਕੀਤੀ ਬਰਾਮਦ

ਜਲੰਧਰ ‘ਚ ਲਗਾਤਾਰ ਵੱਧ ਰਹੇ Corona ਪਾਜ਼ੀਟਿਵ ਕੇਸਾਂ ਦੀ ਗਿਣਤੀ ਨੂੰ ਲੈ ਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਿਹੜੇ ਹੁਣ 8 ਕੇਸ ਪਾਜ਼ੀਟਿਵ ਪਾਏ ਗਏ ਹਨ, ਉਹ ਕਿਹੜੇ-ਕਿਹੜੇ ਇਲਾਕੇ ਦੇ ਹਨ ਅਤੇ ਨਾ ਹੀ ਅਜੇ ਨਾਵਾਂ ਬਾਰੇ ਲੱਗ ਸਕਿਆ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ