Corona in Jalandhar: ਜਲੰਧਰ ਇਲਾਕੇ ਵਿੱਚ Corona ਦੀ ਦਹਿਸ਼ਤ, ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ 4 ਲੋਕ ਹੋਏ ਫ਼ਰਾਰ

corona-positive-patients-abscondin-in-jalandhar
Corona in Jalandhar: ਨਜ਼ਦੀਕੀ ਪਿੰਡ ਤਾਜਪੁਰ ਦੇ ਕੋਰੋਨਾ ਟੈਸਟ ਕਰਾਉਣ ਗਏ ਲੋਕਾਂ ਵਿਚੋਂ 4 ਦੇ ਫਰਾਰ ਹੋਣ ਦੀ ਖਬਰ ਹੈ। ਇਥੋਂ ਦੀ ਵਸਨੀਕ ਰਾਣੀ ਨਾਮੀ ਔਰਤ ਸਿਵਲ ਹਸਪਤਾਲ ਜਲੰਧਰ ਵਿਖੇ ਮੁਲਾਜ਼ਮ ਹੈ। ਰਾਣੀ ਦੇ ਕੱਲ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਤਾਜਪੁਰ ਵਿਖੇ ਉਸ ਦੇ ਸੰਪਰਕ ਵਿਚ ਆਉਣ ਵਾਲੇ 12 ਲੋਕਾਂ ਦੇ ਟੈਸਟ ਕਰਨ ਲਈ ਜਲੰਧਰ ਹਸਪਤਾਲ ਲਿਜਾਣ ਲਈ ਸਿਵਲ ਹਸਪਤਾਲ ਦੀ ਟੀਮ ਪਿੰਡ ਵਿਚ ਪਹੁੰਚੀ। ਜਾਣਕਾਰੀ ਅਨੁਸਾਰ ਇਹ ਸਾਰੇ 13 ਲੋਕ ਇਕ ਹੀ ਮਕਾਨ ਵਿਚ ਰਹਿੰਦੇ ਹਨ। ਇਨ੍ਹਾਂ ‘ਚੋਂ ਕੁਝ ਪ੍ਰਵਾਸੀ ਮਜ਼ਦੂਰ ਸ਼ਾਮਲ ਹਨ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ Corona ਬਲਾਸਟ, ਇਕੋ ਪਰਿਵਾਰ ਦੇ 7 ਜੀਆਂ ਦੀ ਰਿਪੋਰਟ ਪੋਜ਼ੀਟਿਵ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਐੱਚ. ਓ. ਤਨਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਣੀ ਦੇ ਸੰਪਰਕ ‘ਚ ਆਉਣ ਵਾਲੇ ਮੌਕੇ ਤੋਂ 8 ਲੋਕ ਹੀ ਮਿਲੇ ਹਨ, ਜਦਕਿ 4 ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ। ਥਾਣਾ ਮੁਖੀ ਰਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਪਿੰਡ ਤਾਜਪੁਰ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਹਰੀ ਵਿਅਕਤੀਆਂ ਦੀ ਪਿੰਡ ‘ਚ ਐਂਟਰੀ ਬੰਦ ਕਰ ਦਿੱਤੀ ਗਈ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ