ਮਾਂ ਦੇ ਕੋਰੋਨਾ ਪੌਜ਼ੇਟਿਵ ਆਉਣ ਤੇ ਸਿਹਤ ਵਿਭਾਗ ਦੀ ਲਾਪਰਵਾਹੀ ਮਗਰੋਂ ਨੌਜਵਾਨ ਨੇ ਕੀਤੀ ਖੁਦਕੁਸ਼ੀ

Boy commits suicide after mother report corona positive

ਨਵਾਂ ਸਹਿਰ: ਕੋਰੋਨਾ ਵਾਇਰਸ ਕਾਰਨ ਜਿੱਥੇ ਸੂਬੇ ‘ਚ ਮੌਤਾਂ ਦਾ ਸਿਲਸਿਲਾ ਵਧ ਰਿਹਾ ਹੈ, ਉੱਥੇ ਹੀ ਕੋਰੋਨਾ ਦਾ ਇਲਾਜ ਨਾ ਕਰਵਾ ਪਾਉਣ, ਸਰਕਾਰੀ ਮਦਦ ਨਾ ਮਿਲਣ ਤੇ ਸਿਹਤ ਸੁਵਿਧਾਵਾਂ ਦੀ ਘਾਟ ਵੀ ਲੋਕਾਂ ਦੀ ਜਾਨ ਦਾ ਦੁਸ਼ਮਣ ਬਣ ਰਿਹਾ ਹੈ। ਦੱਸ ਦਈਏ ਕਿ ਅਜਿਹਾ ਹੀ ਤਾਜ਼ਾ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਮਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ।

ਨਵਾਂ ਸ਼ਹਿਰ ਦੇ ਮੁਹੱਲਾ ਸ੍ਰੀ ਗੁਰੂ ਰਵਿਦਾਸ ਨਗਰ ਨਿਵਾਸੀ ਪਰਮਲਾ ਦੇਵੀ ਦੀ 30 ਤਰੀਕ ਨੂੰ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਇਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ। ਇਸ ਬਾਰੇ ਪਰਿਵਾਰਕ ਮੈਂਬਰਾਂ ਦੀ ਮੰਗ ‘ਤੇ ਉਸ ਨੂੰ ਘਰ ਭੇਜ ਦਿੱਤਾ ਗਿਆ। ਇਸ ਤੋਂ ਤੁਰੰਤ ਬਾਅਦ ਦੁਬਾਰਾ ਉਸ ਨੂੰ ਸਿਹਤ ਵਿਭਾਗ ਦੀ ਟੀਮ ਘਰ ਪਹੁੰਚੀ ਤੇ ਪੀੜਤਾ ਨੂੰ ਵਾਪਸ ਲੈ ਗਈ। ਇਸ ‘ਤੇ ਉਸ ਦੇ ਪੁੱਤਰ ਕੁਲਵਿੰਦਰ ਨੇ ਕਿਹਾ ਕਿ ਉਸ ਦੀ ਮਾਂ ਨੂੰ ਘਰ ਹੀ ਰਹਿਣ ਦਿੱਤਾ ਜਾਵੇ ਪਰ ਸਿਹਤ ਵਿਭਾਗ ਦੇ ਮੁਲਾਜਮ ਉਸ ਨੂੰ ਲੈ ਗਏ। ਇਸ ਤੋਂ ਬਾਅਦ ਉਸ ਦਾ ਪੁੱਤਰ ਸਦਮੇ ਵਿੱਚ ਚਲਾ ਗਿਆ ਤੇ ਉਸ ਨੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਲੁਧਿਆਣਾ ਬਜ਼ੁਰਗ ਤੋਂ ਬੈਂਕ ਦੇ ਬਾਹਰ ਲੱਖਾਂ ਦੀ ਲੁੱਟ ਦੀ ਵਾਰਦਾਤ ਆਈ ਸਾਹਮਣੇ, ਸੀਸੀਟੀਵੀ ‘ਚ ਤਸਵੀਰਾਂ ਕੈਦ

ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੀ ਮਾਂ ਨੂੰ ਸਿਹਤ ਵਿਭਾਗ ਦੀ ਟੀਮ ਘਰ ਛੱਡ ਗਈ ਸੀ ਪਰ ਕੁਝ ਦੇਰ ਬਾਅਦ ਦੁਬਾਰਾ ਉਨ੍ਹਾਂ ਦੀ ਮਾਂ ਨੂੰ ਵਾਪਸ ਲੈ ਗਏ। ਇਸ ਦੌਰਾਨ ਉਸ ਦੇ ਛੋਟੇ ਭਰਾ ਕਿੰਦੀ ਨੇ ਦੁਖੀ ਹੋਣ ਦੇ ਚੱਲਦੇ ਖੁਦਕੁਸ਼ੀ ਕਰ ਲਈ। ਮੁਹੱਲਾ ਵਸਿਆ ਨੇ ਦੱਸਿਆ ਕੇ ਸਿਹਤ ਵਿਭਾਗ ਵੱਲੋਂ ਕੋਈ ਵੀ ਸੂਚਨਾ ਪੋਸਟਰ ਉਨ੍ਹਾਂ ਦੇ ਘਰ ਬਾਹਰ ਨਹੀਂ ਲਾਇਆ ਗਿਆ ਤੇ ਨਾ ਹੀ ਪਰਿਵਾਰ ਦੇ ਕਿਸੇ ਵਿਅਕਤੀ ਦੇ ਟੈਸਟ ਕੀਤੇ ਗਏ।

ਇਸ ਦੇ ਨਾਲ ਹੀ ਮੁਹੱਲਾ ਵਾਸੀਆਂ ਨੇ ਅੱਗੇ ਕਿਹਾ ਕੇ ਇਸ ਪਿੱਛੇ ਸਿਹਤ ਵਿਭਾਗ ਦੀ ਅਣਗਿਹਲੀ ਹੈ। ਨੌਜਵਾਨ ਦੀ ਮੌਤ ਪਿੱਛੇ ਪ੍ਰਸ਼ਾਸ਼ਨ ਦਾ ਹੱਥ ਹੈ। ਜੇਕਰ ਸਾਨੂੰ ਇਨਸਾਫ ਨਾਲ ਮਿਲਿਆ ਤਾ ਅਸੀਂ ਸੰਘਰਸ਼ ਕਰਾਂਗੇ। ਮ੍ਰਿਤਿਕ ਨੌਜਵਾਨ ਨੇ ਆਤਮ ਹਤਿਆ ਕਰਨ ਤੋਂ ਪਹਿਲਾਂ ਆਪਣੀ ਭੈਣ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਸੀ। ਉਸ ਦੀ ਭੈਣ ਨੇ ਦੱਸਿਆ ਕੇ ਉਨ੍ਹਾਂ ਦੀ ਮਾਂ ਨੂੰ ਕੋਈ ਬਿਮਾਰੀ ਨਹੀਂ ਸੀ। ਸਾਡੇ ਨਾਲ ਧੱਕਾ ਕੀਤਾ ਗਿਆ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ