Jalandhar PUBG News: PUBG ਨੇ ਉਜਾੜਿਆ ਇਕ ਹੋਰ ਹੱਸਦਾ ਵੱਸਦਾ ਪਰਿਵਾਰ, 21 ਸਾਲਾਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

boy-commit-suicide-due-to-pubg-game-in-jalandhar

Jalandhar PUBG News: ਜਲੰਧਰ ਦੇ ਬਸਤੀ ਸ਼ੇਖ ‘ਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਇਥੇ ਇਕ ਜਵਾਨ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਾਨਿਕ ਸ਼ਰਮਾ (21) ਦੇ ਰੂਪ ‘ਚ ਹੋਈ ਹੈ, ਜੋਕਿ ਬਸਤੀ ਸ਼ੇਖ ਦਾ ਰਹਿਣ ਵਾਲਾ ਸੀ। ਵਾਰਦਾਤ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਥਾਣਾ 5 ਨੰਬਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Neetu Shatran Wala News: ਗੁਰਬਾਣੀ ਦੀਆਂ ਪੰਕਤੀਆਂ ਦਾ ਗਲਤ ਉਚਾਰਨ ਕਰਕੇ ਕਸੂਤਾ ਫਸਿਆ ਨੀਟੂ ਸ਼ਟਰਾਂ ਵਾਲਾ, ਸਿੱਖਾਂ ਕੋਲੋਂ ਮੰਗੀ ਮੁਆਫੀ

ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਛਾਤੀ ‘ਤੇ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਪਿਤਾ ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਮਾਨਿਕ ਦੇ ਪੇਪਰਾਂ ‘ਚੋਂ ਨੰਬਰ ਬਹੁਤ ਹੀ ਘੱਟ ਆਏ ਸਨ ਅਤੇ ਉਹ ਮੋਬਾਇਲ ‘ਤੇ ਪਬਜੀ ਦੀ ਗੇਮ ਖੇਡਦਾ ਰਹਿੰਦਾ ਸੀ। ਉਕਤ ਨੌਜਵਾਨ ਬੀ. ਕਾਮ ਦੂਜੇ ਸਾਲ ਦਾ ਵਿਦਿਆਰਥੀ ਸੀ, ਜੋਕਿ ਡੀ. ਏ. ਵੀ. ਕਾਲਜ ‘ਚ ਪੜ੍ਹਦਾ ਸੀ। ਉਕਤ ਨੌਜਵਾਨ ਦੇ ਪਿਤਾ ਦੀ ਦਵਾਈਆਂ ਦੀ ਦੁਕਾਨ ਹੈ ਅਤੇ ਉਹ ਆਰ. ਐੱਸ. ਐੱਸ. ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ।

ਮਿਲੀ ਜਾਣਕਾਰੀ ਮੁਤਾਬਕ ਮਾਨਿਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਜਿਸ ਸਮੇਂ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ, ਉਸ ਸਮੇਂ ਘਰ ‘ਚ ਸਿਰਫ ਉਸ ਦੀ ਛੋਟੀ ਭੈਣ ਅਤੇ ਮਾਂ ਮੌਜੂਦ ਸਨ ਅਤੇ ਵੱਡੀ ਭੈਣ ਨੂੰ ਉਹ ਕਾਲਜ ‘ਚ ਛੱਡ ਕੇ ਵਾਪਸ ਘਰ ਆਇਆ ਸੀ। ਮੌਕੇ ‘ਤੇ ਪੁਲਸ ਨੂੰ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ‘ਚ ਉਸ ਸਮੇਂ ਇਹ ਲਿਖਿਆ ਹੈ, ”ਮੈਂ ਬਹੁਤ ਹੀ ਬੁਰਾ ਹੈ।”

Jalandhar News in Punjabi  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ