Jalandhar Road Accident News: ਰੱਖੜੀ ਵਾਲੇ ਦਿਨ ਫ਼ਗਵਾੜਾ-ਗੋਰਾਇਆ ਹਾਈਵੇਅ ਤੇ ਹੋਇਆ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ

accident-on-phagwara-goraya-highway-on-rakhi-day-in-jalandhar
Jalandhar Road Accident News: ਨੈਸ਼ਨਲ ਹਾਈਵੇਅ ‘ਤੇ ਫਗਵਾੜਾ-ਗੋਰਾਇਆ ਪਿੰਡ ਚਚਰਾੜੀ ਦੇ ਫਲਾਈਓਵਰ ‘ਤੇ ਹੋਏ ਇਕ ਦਰਦਨਾਕ ਹਾਦਸਾ ਵਾਪਰਨ ਕਰਕੇ ਮੋਟਰਸਾਈਕਿਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਇਕ ਘੰਟੇ ਦੇ ਕਰੀਬ ਮ੍ਰਿਤਕ ਦੀ ਲਾਸ਼ ਅਤੇ ਮੋਟਰਸਾਈਕਲ ਬਸ ਹੇਠਾਂ ਫਸੇ ਰਹੇ ਅਤੇ ਮ੍ਰਿਤਕ ਦੀ ਲਾਸ਼ ਬੁਰੀ ਤਰ੍ਹਾਂ ਨਾਲ ਕੁਚਲੀ ਗਈ। ਮ੍ਰਿਤਕ ਦੀ ਪਛਾਣ ਵਿਨੀਤ ਕੁਮਾਰ ਪੁੱਤਰ ਸੁਸ਼ੀਲ ਕੁਮਾਰ ਪਿੰਡ ਆਹਲੋਵਾਲ ਥਾਣਾ ਫਿਲੌਰ ਵਜੋਂ ਹੋਈ ਹੈ, ਜੋਕਿ ਫਗਵਾੜਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਡਿਊਟੀ ਕਰਨ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ।

ਇਹ ਵੀ ਪੜ੍ਹੋ: Jalandhar PUBG News: PUBG ਨੇ ਉਜਾੜਿਆ ਇਕ ਹੋਰ ਹੱਸਦਾ ਵੱਸਦਾ ਪਰਿਵਾਰ, 21 ਸਾਲਾਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੋਂ ਇਕ ਨਿੱਜੀ ਕੰਪਨੀ ਦੀ ਏ. ਸੀ. ਬਸ ਕਾਨਪੁਰ ਵੱਲ ਪ੍ਰਵਾਸੀ ਮਜਦੂਰਾਂ ਨੂੰ ਲੈ ਕੇ ਜਾ ਰਹੀ ਸੀ। ਜਦੋਂ ਉਹ ਗੋਰਾਇਆ ਨੇੜੇ ਪਿੰਡ ਚਚਰਾੜੀ ਦੇ ਫਲਾਈਓਵਰ ‘ਤੇ ਚੜ੍ਹੀ ਤਾਂ ਬਸ ਅਤੇ ਮੋਟਰਸਾਈਕਲ ‘ਚ ਜ਼ਬਰਦਸਤ ਟੱਕਰ ਹੋਈ। ਬਸ ਦੇ ਕੰਡਕਟਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਉਲਟ ਦਿਸ਼ਾ ‘ਚ ਆ ਰਿਹਾ ਸੀ, ਜਿਸ ਦੇ ਕਾਰਨ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਣ ਦੇ ਬਾਅਦ ਮੋਟਰਸਾਈਕਿਲ ਸਵਾਰ ਮੋਟਰਸਾਈਕਿਲ ਸਮੇਤ ਬਸ ਹੇਠਾਂ ਫਸ ਗਿਆ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸਾ ਹੋਣ ਤੋਂ ਬਾਅਦ ਬਸ ਦਾ ਚਾਲਕ ਅਤੇ ਸਹਿਚਾਲਕ ਬਸ ‘ਚ ਸਵਾਰ ਸਵਾਰੀਆਂ ਦੀ ਪ੍ਰਵਾਹ ਕੀਤੇ ਬਿਨਾਂ ਚੱਲਦੀ ਬਸ ਨੂੰ ਛੱਡ ਕੇ ਹੀ ਮੌਕੇ ਤੋਂ ਫਰਾਰ ਹੋ ਗਏ ਪਰ ਬਸ ‘ਚ ਸਵਾਰ ਸਵਾਰੀਆਂ ਦੀ ਕਿਸਮਤ ਚੰਗੀ ਕਹੀ ਜਾ ਸਕਦੀ ਹੈ ਕਿ ਬਸ ਪੁਲ ਤੋਂ ਕਰੀਬ 100 ਮੀਟਰ ਪਿੱਛੇ ਨੂੰ ਚੱਲੀ ਗਈ। ਇਸ ਦੌਰਾਨ ਮ੍ਰਿਤਕ ਨੌਜਵਾਨ ਅਤੇ ਉਸ ਦਾ ਮੋਟਰਸਾਈਕਲ ਵੀ ਬਸ ‘ਚ ਹੀ ਫੱਸਿਆ ਹੋਣ ਦੇ ਕਾਰਨ ਸੜਕ ਉੱਤੇ ਘਿਸੜਦਾ ਹੋਇਆ ਚਲਾ ਗਿਆ, ਜੋ ਹਾਈਵੇਅ ‘ਤੇ ਪੁਲ ਉੱਤੇ ਲੱਗੀ ਰੇਲਿੰਗ ਨਾਲ ਲੱਗ ਆਪਣੇ ਆਪ ਬਸ ਰੁੱਕ ਗਈ, ਜਿਸ ਦੇ ਕਾਰਨ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ।

Jalandhar News in Punjabi  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ