Jalandhar News: ਜਲੰਧਰ ਦੇ ਵਿੱਚ ਲੁਟੇਰਿਆਂ ਦੇ ਨਾਲ ਬਹਾਦਰੀ ਨਾਲ ਲੜ੍ਹਨ ਵਾਲੀ ਕੁਸਮ ਨੂੰ ਐਵਾਰਡ ਨਾਲ ਸਨਮਾਨੇ ਸਰਕਾਰ: ਆਪ

aap-demands-bravery-award-for-the-jalandhar-kusam-girl
Jalandhar News: ਬੀਤੇ ਦਿਨੀਂ ਲੁੱਟ-ਖੋਹ ਕਰਨ ਆਏ ਬਦਮਾਸ਼ਾਂ ਨਾਲ ਭਿੜੀ ਜਲੰਧਰ ਦੀ 15 ਸਾਲਾ ਕੁਸੁਮ ਨੂੰ ਐਵਾਰਡ ਦੇਣ ਦੀ ਮੰਗ ਕੀਤੀ ਜਾ ਰਹੀ ਹੈ।ਲੁੱਟ-ਖੋਹ ਦੀ ਵਾਰਦਾਤ ਨੂੰ ਨਾਕਾਮ ਕਰਨ ਵਾਲੀ ਕੁਸੁਮ ਨੇ ਬਦਮਾਸ਼ਾਂ ਨਾਲ ਦੋ-ਦੋ ਹੱਥ ਕੀਤੇ ਅਤੇ ਦੋ ਬਦਮਾਸ਼ਾਂ ਵਿੱਚੋਂ ਇੱਕ ਨੂੰ ਪੁਲਿਸ ਦੇ ਹਵਾਲੇ ਕਰਵਾਇਆ।ਇਸ ਬਹਾਦੁਰੀ ਲਈ ਆਪ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਇਸ ਲੜਕੀ ਨੂੰ ਐਵਾਰਡ ਦੇਣ ਦੀ ਮੰਗ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰਕੇ ਇਸ ਬਹਾਦਰ ਲੜਕੀ ਨੂੰ ਸਨਮਾਨ ਦਿਵਾਏ ਤਾਂ ਜੋ ਲੜਕੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦੌਰਾਨ ਟੱਕਰ ਲੈਣ ਦਾ ਹੌਂਸਲਾ ਮਿਲ ਸਕੇ।

ਇਹ ਵੀ ਪੜ੍ਹੋ: Jalandhar Breaking News: ਜਲੰਧਰ ਦੀ ਬਹਾਦਰ ਲੜਕੀ ਕੁਸਮ ਦੀ ਇਸ ਕੰਮ ਕਰਕੇ ਹੋ ਰਹੀ ਚਾਰੇ ਪਾਸੇ ਚਰਚਾ

ਬੀਤੇ ਦਿਨੀਂ ਜਲੰਧਰ ਵਿਖੇ ਇੱਕ ਲੜਕੀ ਕੁਸੁਮ ਪੁੱਤਰੀ ਸਾਧੂ ਰਾਮ ਵਾਸੀ ਜਲੰਧਰ ਦਾ ਮੋਟਰਸਾਈਕਲ ਸਵਾਰ ਕੁੱਝ ਲੁਟੇਰਿਆਂ ਨੇ ਪਰਸ ਅਤੇ ਮੋਬਾਈਲ ਫ਼ੋਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿੰਨਾ ਦਾ ਉਸ ਬਹਾਦਰ ਲੜਕੀ ਨੇ ਪਿੱਛਾ ਕਰਕੇ ਲੁਟੇਰਿਆਂ ਵਿਚੋਂ ਇੱਕ ਲੁਟੇਰੇ ਨੂੰ ਦਬੋਚ ਲਿਆ, ਉਸ ਨੂੰ ਦਲੇਰੀ ਨਾਲ ਲੁਟੇਰਿਆਂ ਨਾਲ ਲੜਾਈ ਲੜੀ ਅਤੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਇਸ ਘਟਨਾ ਦੌਰਾਨ ਇੱਕ ਲੁਟੇਰੇ ਨੇ ਦਾਤ ਮਾਰ ਕੇ ਕੁਸੁਮ ਦਾ ਗੁੱਟ ਵੱਡਾ ਸੁੱਟਿਆ।ਇਸ ਵੇਲੇ ਇਹ ਲੜਕੀ ਜਲੰਧਰ ਦੇ ਹਸਪਤਾਲ ਵਿਖੇ ਜੇਰੇ ਇਲਾਜ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ